’84 ਦੇ ਸਿੱਖ ਕਤਲੇਆਮ ਦੇ ਨਿਰਦੋਸ਼ ਪੀਡ਼ਤਾਂ ਦੀ ਯਾਦ ’ਚ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵਲੋਂ ਮੋਮਬੱਤੀ ਮਾਰਚ
ਨਡਾਲਾ, 4 ਨਵੰਬਰ (ਰਘਬਿੰਦਰ ਸਿੰਘ)-1984 ਦੇ ਸਿੱਖ ਕਤਲੇਆਮ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਨਿਰਦੋਸ਼ ਲੋਕਾਂ ਦੀ ਯਾਦ ਵਿਚ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਨਡਾਲਾ ਚੌਂਕ ਵਿਖੇ ਮੋਮਬਤੀਆਂ ਜਗਾ ਕੇ ਕਤਲੇਆਮ ਦੇ ਪੀਡ਼ਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਅਜੀਤ ਡੈਸਕ
05-11-2026