01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਚੌਥਾ ਸਿਕਸ ਏ ਸਾਈਡ ਹਾਕੀ ਟੂਰਨਾਮੈਂਟ 6 ਤੇ 7 ਨਵੰਬਰ ਨੂੰ-ਦਵਿੰਦਪਾਲ ਸਿੰਘ

ਕਪੂਰਥਲਾ, 31 ਅਕਤੂਬਰ (ਵਿ. ਪ੍ਰ.)

ਅਜੀਤ ਡੈਸਕ 01-11-2026
ਕਪੂਰਥਲਾ, 31 ਅਕਤੂਬਰ (ਵਿ.ਪ੍ਰ.)-ਖੇਲੋ ਮਾਸਟਰਜ਼ ਗੇਮਜ਼ ਐਸੋਸੀਏਸ਼ਨ ਪੰਜਾਬ ਰਜਿ. ਵਲੋਂ ਚੌਥਾ ਸਿਕਸ ਏ ਸਾਈਡ ਹਾਕੀ ਟੂਰਨਾਮੈਂਟ 6 ਤੇ 7 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਹਾਕੀ ਖਿਡਾਰੀ ਦਵਿੰਦਰਪਾਲ ਸਿੰਘ, ਪ੍ਰਵਾਸੀ ਭਾਰਤੀ ਹਰਪਾਲ ਸਿੰਘ ਤੇ ਰਾਜਵਿੰਦਰ ਸੇਖੋਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 40+ ਅਤੇ 50 ਤੋਂ ਵੱਧ ਉਮਰ ਵਰਗ ਦੇ ਹਾਕੀ ਖਿਡਾਰੀ ਭਾਗ ਲੈਣਗੇ। ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਉੱਘ ਆਡ਼੍ਹਤੀਏ ਪਰਮਿੰਦਰ ਸਿੰਘ ਚੰਦੀ ਤੇ ਪ੍ਰਵਾਸੀ ਭਾਰਤੀ ਚਮਕੌਰ ਸਿੰਘ ਆਸਟਰੇਲੀਆ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਵਿਚ 40+ ਉਮਰ ਦੀ ਟੀਮ ਨੂੰ 41 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਅਭੀ ਰਾਜਪਾਲ ਸਿੰਘ ਨੰਡਾ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਵਿਚ ਕਰਵਾਇਆ ਅੰਤਰ ਸਕੂਲ ਸਹੋਦਿਆ ਰੇਡੀਓ ਜੌਕੀ ਦਾ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।