ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਸਾਲਾਨਾ ਜੋਡ਼ ਮੇਲੇ ਤੇ ਇੱਕ ਰੋਜ਼ਾ ਛਿੰਝ ਮੇਲਾ ਕਰਵਾਇਆ
ਮੰਗਾ ਪੱਮਣ ਨੇ ਰਵੀ ਸ਼ੰਕਰ ਨੂੰ ਚਿੱਤ ਕਰ ਕੇ ਜਿੱਤੀ ਪਟਕੇ ਦੀ ਕੁਸ਼ਤੀ
ਤਲਵੰਡੀ ਚੌਧਰੀਆਂ, 28 ਅਕਤੂਬਰ (ਪਰਸਨ ਲਾਲ ਭੋਲਾ)-ਲੱਖਾਂ ਦਾ ਦਾਤਾ ਲਾਲਾਂ ਵਾਲਾ ਪੀਰ ਦੀ ਦਰਗਾਹ ਸ਼ਾਲਾਪੁਰ ਬੇਟ ਵਿਖੇ ਦਰਗਾਹ ਦੇ ਮੁੱਖ ਸੇਵਾਦਾਰ ਗਿਆਨ ਚੰਦ ਵੱਲੋਂ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇੱਕ ਰੋਜ਼ਾ ਜੋਡ਼ ਮੇਲਾ ਤੇ ਛਿੰਝ ਮੇਲਾ ਕਰਵਾਇਆ ਗਿਆ। ਸਮੁੱਚੀਆਂ ਕੁਸ਼ਤੀਆਂ ਪਹਿਲਵਾਨ ਰਾਮ ਲਭਾਇਆ ਡਡਵਿੰਡੀ ਅਤੇ ਪਹਿਲਵਾਨ ਸੋਨੀ ਮਲਸੀਆਂ ਦੀ ਦੇਖ ਰੇਖ ਵਿਚ ਕਰਾਈਆਂ ਗਈਆਂ।
ਤਲਵੰਡੀ ਚੌਧਰੀਆਂ, 28 ਅਕਤੂਬਰ (ਪਰਸਨ ਲਾਲ ਭੋਲਾ)-ਲੱਖਾਂ ਦਾ ਦਾਤਾ ਲਾਲਾਂ ਵਾਲਾ ਪੀਰ ਦੀ ਦਰਗਾਹ ਸ਼ਾਲਾਪੁਰ ਬੇਟ ਵਿਖੇ ਦਰਗਾਹ ਦੇ ਮੁੱਖ ਸੇਵਾਦਾਰ ਗਿਆਨ ਚੰਦ ਵੱਲੋਂ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇੱਕ ਰੋਜ਼ਾ ਜੋਡ਼ ਮੇਲਾ ਤੇ ਛਿੰਝ ਮੇਲਾ ਕਰਵਾਇਆ ਗਿਆ। ਸਮੁੱਚੀਆਂ ਕੁਸ਼ਤੀਆਂ ਪਹਿਲਵਾਨ ਰਾਮ ਲਭਾਇਆ ਡਡਵਿੰਡੀ ਅਤੇ ਪਹਿਲਵਾਨ ਸੋਨੀ ਮਲਸੀਆਂ ਦੀ ਦੇਖ ਰੇਖ ਵਿਚ ਕਰਾਈਆਂ ਗਈਆਂ। ਵੱਖ-ਵੱਖ ਪਹਿਲਵਾਨਾਂ ਨੇ ਆਪਣੇ ਵਿਰੋਧੀਆਂ ਨੂੰ ਚਿੱਤ ਕਰਕੇ ਕੁਸ਼ਤੀ ਜਿੱਤੀ। ਪਟਕੇ ਦੀ ਕੁਸ਼ਤੀ ਵਿਚ ਪਹਿਲਵਾਨ ਮੰਗਾ ਪੱਮਣ ਨੇ ਪਹਿਲਵਾਨ ਰਵੀ ਸ਼ੰਕਰ ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ਜਿੱਤੀ। ਇਸਤੋਂ ਪਹਿਲਾਂ ਸ਼ਾਲਾਪੁਰ ਬੇਟ ਅਤੇ ਬੋਹਡ਼ਵਾਲਾ ਦੇ ਲਡ਼ਕਿਆਂ ਦਾ ਕਬੱਡੀ ਦਾ ਦਰਸ਼ਨੀ ਮੈਚ ਕਰਵਾਇਆ, ਜਿਸ ਵਿਚ ਮੇਜ਼ਬਾਨ ਪਿੰਡ ਸ਼ਾਲਾਪੁਰ ਬੇਟ ਨੇ ਉੱਚਾ ਬੋਹਡ਼ ਵਾਲੇ ਨੂੰ ਹਰਾਕੇ ਜਿੱਤ ਹਾਸਲ ਕੀਤੀ। ਇਸ ਮੌਕੇ ਤੇ ਪਰਮਜੀਤ ਸਿੰਘ ਰਾਜੂ, ਅਮਰਜੀਤ ਕੋਮਲ, ਸੁਖਵਿੰਦਰਪਾਲ ਸਾਬਕਾ ਮੈਨੇਜਰ, ਸਤਪਾਲ ਸਿੰਘ, ਹਰਭਜਨ ਸਿੰਘ, ਬਲਕਾਰ ਸਿੰਘ, ਸੁਖਦੇਵ ਲਾਲ ਪ੍ਰਧਾਨ, ਰਾਜਪ੍ਰੀਤ ਸਿੰਘ ਜੇਈ, ਸ਼ੁਭਪ੍ਰੀਤ ਸਿੰਘ ਕੈਨੇਡਾ, ਐਡਵੋਕੇਟ ਰਾਜ ਨਵਦੀਪ ਸਿੰਘ ਕੈਨੇਡਾ, ਗੁਰਪ੍ਰੀਤ ਗੋਪੀ, ਮਨਪ੍ਰੀਤ ਕੌਰ ਕੈਨੇਡਾ, ਬਲਵਿੰਦਰ ਸਿੰਘ, ਬਿੱਲਾ ਦੋਦੇ, ਰਿੰਕੂ, ਗਗਨ, ਸਰਬਜੀਤ ਸਿੰਘ ਸੋਨੀ, ਪਰਮਜੀਤ ਕੌਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।