29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪੁਲਿਸ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਚਾਰ ਆਗੂ ਕੀਤੇ ਗਏ ਘਰਾਂ ’ਚ ਨਜ਼ਰਬੰਦ

ਕਪੂਰਥਲਾ, 28 ਅਕਤੂਬਰ (ਅਮਰਜੀਤ ਕੋਮਲ)-ਮਾਨਸਾ ਵਿਚ ਨਸ਼ਾ ਤਸਕਰਾਂ ਵਿਰੁੱਧ ਲਡ਼ਾਈ ਲਡ਼ ਰਹੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਇਨਸਾਫ਼ ਦੀ ਮੰਗ ਰਹੀਆਂ ਜਥੇਬੰਦੀਆਂ ਵਲੋਂ ਅੱਜ ਰੋਸ ਵਿਖਾਵਾ ਕਰਨ ਦੇ ਸੱਦੇ ਨੂੰ ਨਾਕਾਮ ਬਣਾਉਣ ਲਈ ਕਪੂਰਥਲਾ ਪੁਲਿਸ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਦੁਆਬਾ ਜ਼ੋਨ ਦੇ ਸਕੱਤਰ ਨਰਿੰਦਰ ਸਿੰਘ ਖੁਸਰੋਪੁਰ, ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਮਠਾਰੂ ਤੇ ਜ਼ਿਲੇ੍ਹ ਦੇ ਮੀਤ ਪ੍ਰਧਾਨ ਮੋਹਨ ਸਿੰਘ ਡਾਲਾ ਨੂੰ ਸਵੇਰੇ 5 ਵਜੇ ਉਨ੍ਹਾਂ ਦੇ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਪੁਲਿਸ ਦੇ 7 ਮੁਲਾਜ਼ਮ ਅੱਜ ਸਵੇਰੇ 5 ਵਜੇ ਪੁਲਿਸ ਦੇ 7 ਮੁਲਾਜ਼ਮ ਗੁਰਦੀਪ ਸਿੰਘ ਭੰਡਾਲ ਦੇ ਕਪੂਰਥਲਾ ਵਿਚਲੇ ਘਰ ਵਿਚ ਪੁੱਜੇ ਤੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਸਾਡੀ ਮਰਜ਼ੀ ਤੋਂ ਬਿਨ੍ਹਾਂ ਕਿਤੇ ਨਹੀਂ ਜਾ ਸਕਦੇ ਤੇ ਉਨ੍ਹਾਂ ਨੂੰ ਸਾਰੀ ਦਿਹਾਡ਼ੀ ਘਰ ਵਿਚ ਹੀ ਨਜ਼ਰਬੰਦ ਰੱਖਿਆ।

ਅਜੀਤ ਡੈਸਕ 29-10-2026
ਕਪੂਰਥਲਾ, 28 ਅਕਤੂਬਰ (ਅਮਰਜੀਤ ਕੋਮਲ)-ਮਾਨਸਾ ਵਿਚ ਨਸ਼ਾ ਤਸਕਰਾਂ ਵਿਰੁੱਧ ਲਡ਼ਾਈ ਲਡ਼ ਰਹੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਇਨਸਾਫ਼ ਦੀ ਮੰਗ ਰਹੀਆਂ ਜਥੇਬੰਦੀਆਂ ਵਲੋਂ ਅੱਜ ਰੋਸ ਵਿਖਾਵਾ ਕਰਨ ਦੇ ਸੱਦੇ ਨੂੰ ਨਾਕਾਮ ਬਣਾਉਣ ਲਈ ਕਪੂਰਥਲਾ ਪੁਲਿਸ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਦੁਆਬਾ ਜ਼ੋਨ ਦੇ ਸਕੱਤਰ ਨਰਿੰਦਰ ਸਿੰਘ ਖੁਸਰੋਪੁਰ, ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਮਠਾਰੂ ਤੇ ਜ਼ਿਲੇ੍ਹ ਦੇ ਮੀਤ ਪ੍ਰਧਾਨ ਮੋਹਨ ਸਿੰਘ ਡਾਲਾ ਨੂੰ ਸਵੇਰੇ 5 ਵਜੇ ਉਨ੍ਹਾਂ ਦੇ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਪੁਲਿਸ ਦੇ 7 ਮੁਲਾਜ਼ਮ ਅੱਜ ਸਵੇਰੇ 5 ਵਜੇ ਪੁਲਿਸ ਦੇ 7 ਮੁਲਾਜ਼ਮ ਗੁਰਦੀਪ ਸਿੰਘ ਭੰਡਾਲ ਦੇ ਕਪੂਰਥਲਾ ਵਿਚਲੇ ਘਰ ਵਿਚ ਪੁੱਜੇ ਤੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਸਾਡੀ ਮਰਜ਼ੀ ਤੋਂ ਬਿਨ੍ਹਾਂ ਕਿਤੇ ਨਹੀਂ ਜਾ ਸਕਦੇ ਤੇ ਉਨ੍ਹਾਂ ਨੂੰ ਸਾਰੀ ਦਿਹਾਡ਼ੀ ਘਰ ਵਿਚ ਹੀ ਨਜ਼ਰਬੰਦ ਰੱਖਿਆ। ਖ਼ਬਰ ਦੀਆਂ ਇਹ ਸਤਰਾਂ 6 ਵਜੇ ਤੱਕ ਲਿਖੇ ਜਾਣ ਤੱਕ ਵੀ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਦੇ ਬਾਹਰ ਤਾਇਨਾਤ ਸਨ। ਇਸੇ ਤਰ੍ਹਾਂ ਪੁਲਿਸ ਦੇ 10 ਦੇ ਕਰੀਬ ਮੁਲਾਜ਼ਮ ਥਾਣਾ ਸਦਰ ਕਪੂਰਥਲਾ ਦੇ ਪਿੰਡ ਖੁਸਰੋਪੁਰ ਪੁੱਜੇ, ਜਿੱਥੇ ਉਨ੍ਹਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੁਆਬਾ ਜ਼ੋਨ ਦੇ ਸਕੱਤਰ ਨਰਿੰਦਰ ਸਿੰਘ ਨੂੰ ਘਰ ਵਿਚ ਨਜ਼ਰਬੰਦੀ ਕਰ ਦਿੱਤਾ ਤੇ ਸ਼ਾਮ 5 ਵਜੇ ਤੋਂ ਬਾਅਦ ਹੀ ਉਨ੍ਹਾਂ ਦੀ ਨਜ਼ਰ ਬੰਦੀ ਖ਼ਤਮ ਕੀਤੀ ਗਈ। ਇਸੇ ਤਰ੍ਹਾਂ ਕਮਲਜੀਤ ਸਿੰਘ ਮਠਾਰੂ ਤੇ ਮੋਹਨ ਸਿੰਘ ਡਾਲਾ ਨੂੰ ਵੀ ਜੋ ਸਵੇਰ ਤੋਂ ਹੀ ਘਰ ਵਿਚ ਨਜ਼ਰਬੰਦ ਸਨ। ਦੁਪਹਿਰ ਬਾਅਦ ਪੁਲਿਸ ਉਨ੍ਹਾਂ ਦੇ ਘਰਾਂ ਤੋਂ ਵਾਪਸ ਪਰਤ ਗਈ। ਗੁਰਦੀਪ ਸਿੰਘ ਭੰਡਾਲ ਨੇ ‘ਅਜੀਤ’ ਨੂੰ ਦੱਸਿਆ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਘਰ ਦੇ ਇੱਧਰ ਓਧਰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਉਨ੍ਹਾਂ ਨੂੰ ਸਖ਼ਤੀ ਨਾਲ ਕਿਹਾ ਗਿਆ ਹੈ ਕਿ ਉਹ ਕਿਤੇ ਵੀ ਬਾਹਰ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਜਿੰਨਾ ਚਿਰ ਤੱਕ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਅਕਾਲੀ ਦਲ ਵਾਰਿਸ ਪੰਜਾਬ ਵੱਖ-ਵੱਖ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਉਨ੍ਹਾਂ ਦਾ ਡਟ ਕੇ ਸਾਥ ਦੇਵੇਗਾ।
ਪਿਛਲੀ ਖ਼ਬਰ ਕਾਂਗਰਸ ਆਗੂ ਨਿਰਾਸ਼ਾ ’ਚ ਹੋਣ ਕਾਰਨ ਬੇਬੁਨਿਆਦ ਬਿਆਨਬਾਜ਼ੀ ਕਰ ਰਹੇ ਹਨ-ਰਣਜੀਤ ਸਿੰਘ ਖੋਜੇਵਾਲ ਅਗਲੀ ਖ਼ਬਰ ਸਰਕਾਰ ਜਬਰ ਨਾਲ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ-ਡਾ. ਹਰਜਿੰਦਰ ਸਿੰਘ ਜੱਖੂ ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।