23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਇਕ ਮੈਡੀਕਲ ਸਟੋਰ ਦੀ ਕੀਤੀ ਅਚਨਚੇਤ ਜਾਂਚ

ਕਪੂਰਥਲਾ/ਜਾਤੀਕੇ, 22 ਅਕਤੂਬਰ (ਸਡਾਨਾ, ਜੋਗਿੰਦਰ ਸਿੰਘ ਜਾਤੀਕੇ)-ਅੱਜ ਐਸ. ਡੀ.

ਅਜੀਤ ਡੈਸਕ 23-10-2026
ਕਪੂਰਥਲਾ/ਜਾਤੀਕੇ, 22 ਅਕਤੂਬਰ (ਸਡਾਨਾ, ਜੋਗਿੰਦਰ ਸਿੰਘ ਜਾਤੀਕੇ)-ਅੱਜ ਐਸ.ਡੀ.ਐਮ. ਡਾ. ਇਰਵਿਨ ਕੌਰ ਤੇ ਡੀ.ਐਸ.ਪੀ. ਸਬ ਡਵੀਜ਼ਨ ਡਾ. ਸ਼ੀਤਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਖੁਖਰੈਣ ਵਿਖੇ ਇਕ ਮੈਡੀਕਲ ਸਟੋਰ ‘ਤੇ ਅਚਨਚੇਤ ਜਾਂਚ ਕੀਤੀ ਗਈ | ਇਸ ਮੌਕੇ ਅਧਿਕਾਰੀਆਂ ਨੇ ਪਾਇਆ ਕਿ ਉਕਤ ਦੁਕਾਨਦਾਰ ਦੇ ਲਾਇਸੰਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਤੇ ਜਾਂਚ ਦੌਰਾਨ ਉਸ ਪਾਸੋਂ ਕੁੱਝ ਪਾਬੰਦੀਸ਼ੁਦਾ ਕੈਪਸੂਲ ਤੇ ਕੁੱਝ ਖੁੱਲੀਆਂ ਨਸ਼ੀਲੀਆਂ ਗੋਲੀਆਂ ਵੀ ਮਿਲੀਆਂ | ਇਸ ਸਬੰਧੀ ਥਾਣਾ ਕੋਤਵਾਲੀ ਮੁਖੀ ਲਖ਼ਬੀਰ ਸਿੰਘ ਗੋਸਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਪਰਗਣ ਸਿੰਘ ਸੋਨੂੰ ਵਾਸੀ ਖੁਖਰੈਣ ਦੇ ਕਬਜ਼ੇ ਵਿਚੋਂ 59 ਖੁੱਲੀਆਂ ਨਸ਼ੀਲੀਆਂ ਗੋਲੀਆਂ ਤੇ 50 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਗਏ | ਜਿਸ ਤਹਿਤ ਉਕਤ ਵਿਅਕਤੀ ਵਿਰੁੱਧ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਉਸਦੇ ਮੈਡੀਕਲ ਸਟੋਰ ਸਬੰਧੀ ਵੀ ਸਿਹਤ ਵਿਭਾਗ ਵਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
ਪਿਛਲੀ ਖ਼ਬਰ ਆਨੰਦ ਕਾਲਜ ਦਾ ਡੀ.ਐਮ.ਐਲ.ਟੀ. ਤੇ ਸਿਵਲ ਡਿਪਲੋਮਾ ਵਿਭਾਗ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਇੰਪਰੂਵਮੈਂਟ ਟਰੱਸਟ ਦੇ ਨੋਟਿਸਾਂ ਬਾਰੇ ਚੱਬੇਵਾਲ ਦੇ ਬਿਆਨ ਦੀ ਸੋਮ ਪ੍ਰਕਾਸ਼ ਵਲੋਂ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।