17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਅੱਜ ਰਾਤ ਸਜਣਗੇ ਦੀਵਾਨ

ਫਗਵਾੜਾ, 16 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਰੋਟਰੀ ਕਲੱਬ ਆਫ਼ ਫਗਵਾੜਾ ਜੇਮਜ਼ ਦੀ 120ਵੀਂ ਮੀਟਿੰਗ ਇੰਪੀਰੀਅਲ ਪੂਨਮ ਹੋਟਲ, ਫਗਵਾੜਾ ਵਿਖੇ ਹੋਈ | ਜਿਸਦੀ ਪ੍ਰਧਾਨਗੀ ਕਲੱਬ ਪ੍ਰਧਾਨ ਅਤੇ ਉਪ ਪ੍ਰਧਾਨ ਵਲੋਂ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਆਨਰੇਰੀ ਸਕੱਤਰ ਰੋਟੇ. ਰਾਕੇਸ਼ ਸੂਦ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਮਾਜ ਸੇਵਾ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਫ਼ੈਸਲੇ ਲਏ ਗਏ | ਮੀਟਿੰਗ ਦਾ ਮੁੱਖ ਆਕਰਸ਼ਣ ਏ.

ਅਜੀਤ ਡੈਸਕ 17-10-2026
ਫਗਵਾੜਾ, 16 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਰੋਟਰੀ ਕਲੱਬ ਆਫ਼ ਫਗਵਾੜਾ ਜੇਮਜ਼ ਦੀ 120ਵੀਂ ਮੀਟਿੰਗ ਇੰਪੀਰੀਅਲ ਪੂਨਮ ਹੋਟਲ, ਫਗਵਾੜਾ ਵਿਖੇ ਹੋਈ | ਜਿਸਦੀ ਪ੍ਰਧਾਨਗੀ ਕਲੱਬ ਪ੍ਰਧਾਨ ਅਤੇ ਉਪ ਪ੍ਰਧਾਨ ਵਲੋਂ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਆਨਰੇਰੀ ਸਕੱਤਰ ਰੋਟੇ. ਰਾਕੇਸ਼ ਸੂਦ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਮਾਜ ਸੇਵਾ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਫ਼ੈਸਲੇ ਲਏ ਗਏ | ਮੀਟਿੰਗ ਦਾ ਮੁੱਖ ਆਕਰਸ਼ਣ ਏ.ਸੀ. ਮਿੰਨੀ ਮੋਰਚਰੀ ਵੈਨ ਦਾ ਪ੍ਰੋਜੈਕਟ ਰਿਹਾ, ਜੋ ਕਿ ਪ੍ਰੋਜੈਕਟ ਡਾਇਰੈਕਟਰ ਅਤੇ ਜੋਨਲ ਚੇਅਰਮੈਨ ਪਵਨ ਕੁਮਾਰ ਕਾਲੜਾ ਆਈ.ਪੀ.ਪੀ. ਅਤੇ ਰੋਟੇ. ਤਰਨਜੀਤ ਸਿੰਘ ਵਾਲੀਆ ਦੀ ਰਹਿਨੁਮਾਈ ਹੇਠ 28 ਅਕਤੂਬਰ ਦਿਨ ਬੁੱਧਵਾਰ ਨੂੰ ਲੋਕ ਸੇਵਾ ਲਈ ਸਮਰਪਿਤ ਕੀਤੀ ਜਾਵੇਗੀ | ਰੋਟੇ. ਰਾਕੇਸ਼ ਸੂਦ ਨੇ ਦੱਸਿਆ ਕਿ ਕਲੱਬ ਵੱਲੋਂ ਪਹਿਲਾਂ ਵੀ ਲਗਭਗ 16.5 ਲੱਖ ਰੁਪਏ ਦੀ ਲਾਗਤ ਨਾਲ ਇੱਕ ਮੋਰਚਰੀ ਵੈਨ ਤਿਆਰ ਕਰਵਾਈ ਗਈ ਸੀ, ਜੋ ਪਿਛਲੇ ਦੋ ਸਾਲਾਂ ਤੋਂ ਲੋੜਵੰਦ ਪਰਿਵਾਰਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੀ ਹੈ | ਨਵੀਂ ਏ.ਸੀ. ਮਿੰਨੀ ਮੋਰਚਰੀ ਵੈਨ ਸ਼ੁਰੂ ਹੋਣ ਨਾਲ ਕਲੱਬ ਦੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਮਿਲ ਸਕੇਗੀ | ਇਸ ਮੌਕੇ ਪ੍ਰਸਿੱਧ ਪੱਤਰਕਾਰ ਅਤੇ ਕਲੱਬ ਦੇ ਮਾਣਮੱਤੇ ਮੈਂਬਰ ਟੀ.ਡੀ. ਚਾਵਲਾ ਦੀ ਮੌਜੂਦਗੀ ਵੀ ਵਿਸ਼ੇਸ਼ ਰਹੀ | ਇਸ ਮੌਕੇ ਐੱਸ.ਪੀ. ਸੇਠੀ, ਆਈ.ਪੀ. ਖੁਰਾਣਾ, ਰੋਟੇ. ਮੋਹਿੰਦਰ ਸੇਠੀ, ਡਾ. ਚਿਮਨ ਅਰੋੜਾ, ਪਵਨ ਕੁਮਾਰ ਕਾਲੜਾ, ਅਭਿਸ਼ੇਕ ਕਾਲੜਾ, ਆਸ਼ੀਸ਼ ਕਾਲੜਾ, ਐੱਚ.ਕੇ. ਸੂਰੀ, ਦੀਪਕ ਗੁਪਤਾ, ਅਨੁਜ ਜੈਨ, ਅਜੀਤ ਸਿੰਘ ਵਾਲੀਆ, ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਐਡਵੋਕੇਟ ਪਿਊਸ਼ ਮਨਚੰਦਾ ਭਾਜਪਾ ਦੇ ਜ਼ਿਲ੍ਹੇ ਦੇ ਉਪ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।