17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰੇਲਵੇ ਫਾਟਕ ਢਿਲਵਾਂ ਨਜ਼ਦੀਕ ਸੜਕ ਦੇ ਆਲੇ-ਦੁਆਲੇ ਰੇਲਿੰਗ ਲਗਾਉਣ ਦੀ ਮੰਗ

ਢਿਲਵਾਂ, 16 ਅਕਤੂਬਰ (ਪ੍ਰਵੀਨ ਕੁਮਾਰ)-ਰੇਲਵੇ ਫਾਟਕ ਢਿਲਵਾਂ ਨਜ਼ਦੀਕ ਸੜਕ ਦੇ ਦੋਨੋਂ ਤਰਫ਼ ਰੇਲਿੰਗ ਲਗਾਉਣ ਦੀ ਮੰਗ ਕਰਦਿਆਂ ਸਮਾਜ ਸੇਵਕ ਤੇ ਕਿਸਾਨ ਭਜਨ ਸਿੰਘ ਢਿੱਲੋਂ ਨੇ ਕਿਹਾ ਕਿ ਰੇਲਵੇ ਫਾਟਕ ਨਜ਼ਦੀਕ ਸੜਕ ਦੀ ਚੜ੍ਹਾਈ ਹੋਣ ਕਰਕੇ ਅਤੇ ਸੜਕ ਦਾ ਆਲਾ ਦੁਆਲਾ ਨੀਵਾਂ ਹੋਣ ਕਰਕੇ ਕਈ ਵਾਰ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾ ਝੋਨੇ ਦੀ ਫ਼ਸਲ ਨਾਲ ਭਰੀ ਇਕ ਟਰਾਲੀ ਸੜਕ ਤੋਂ ਹੇਠਾਂ ਡਿੱਗ ਪਈ ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਿਸਾਨ ਦੀ ਫ਼ਸਲ ਖ਼ਰਾਬ ਹੋਈ ਹੈ |ਜ਼ਿਕਰਯੋਗ ਹੈ ਕਿ ਲੋਡਿੰਗ ਵਾਹਨਾਂ ਨੂੰ ਫਾਟਕ ਬੰਦ ਹੋਣ ਦੀ ਸੂਰਤ ਵਿਚ ਰੋਕਣਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ ਤੇ ਕਈ ਵਾਰ ਅਚਾਨਕ ਵਾਹਨ ਬੇਕਾਬੂ ਹੋ ਕੇ ਨੀਵੀਂ ਥਾਂ ਚ ਡਿੱਗ ਜਾਂਦਾ ਹੈ |ਇਸ ਸਬੰਧੀ ਉਨ੍ਹਾਂ ਸਮੇਤ ਹੋਰਨਾਂ ਦੀ ਮੰਗ ਹੈ ਕਿ ਫਾਟਕ ਨਜ਼ਦੀਕ ਸੜਕ ਦੇ ਆਲੇ ਦੁਆਲੇ ਰੇਲਿੰਗ ਲਗਾਈ ਜਾਵੇ ਤਾਂ ਜੋ ਅਚਾਨਕ ਵਾਪਰਨ ਵਾਲੇ ਹਾਦਸੇ ਨੂੰ ਰੋਕਿਆ ਜਾ ਸਕੇ |

ਅਜੀਤ ਡੈਸਕ 17-10-2026

ਪਿਛਲੀ ਖ਼ਬਰ ਕਾਲਾ ਸੰਘਿਆਂ ’ਚ 20 ਨੂੰ ਮਨਾਇਆ ਜਾਵੇਗਾ ਦੁਸਹਿਰਾ ਅਗਲੀ ਖ਼ਬਰ ਡੱਲੇ ਵਾਲੇ ਮੇਲੇ ’ਤੇ ਕੈਂਪ ਲਗਾਉਣ ਵਾਲੇ ਡਾਕਟਰਾਂ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।