16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ

ਕਪੂਰਥਲਾ, 15 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਭਾਜਪਾ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਸਬੰਧ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸਮਰਥਨ ਦੇ ਸੱਦੇ ਦੌਰਾਨ ਸਥਾਨਕ ਚਾਰਬੱਤੀ ਚੌਕ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੋਲਦਿਆਂ ਚੇਤਨ ਸੂਰੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਸੂਬਾਈ ਆਗੂ ਉਮੇਸ਼ ਸ਼ਾਰਧਾ ਤੇ ਹੋਰ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਠੱਲ ਪਾਉਣ ਵਿਚ ਨਾਕਾਮ ਰਹੀ ਹੈ ਤੇ ਜ਼ਮੀਨੀ ਪੱਧਰ ‘ਤੇ ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਨੌਜਵਾਨ ਜਾਨਾਂ ਗੁਆ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਚਿੰਤਾਜਨਕ ਹੈ ਤੇ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਬੁਲਾਰਿਆਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਜਾਂਚ ਕਰਵਾ ਕੇ ਇਸ ਵਿਚ ਸ਼ਾਮਲ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਨਾ ਲਿਆਂਦੀ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਸਰਕਾਰ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ | ਇਸ ਮੌਕੇ ਭਾਜਪਾ ਆਗੂ ਯਸ਼ ਮਹਾਜਨ, ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਨਿਰਮਲ ਸਿੰਘ ਨਾਹਰ, ਮਹਿੰਦਰ ਸਿੰਘ ਬਲੇਰ, ਪ੍ਰਦੀਪ ਠਾਕੁਰ, ਯਾਦਵਿੰਦਰ ਪਾਸੀ, ਕੌਂਸਲਰ ਰਾਜੇਸ਼ ਸ਼ਰਮਾ, ਸਰਵਣ ਸਿੰਘ, ਵਿਸ਼ਾਲ ਸੋਂਧੀ, ਸਰਬਜੀਤ ਸਿੰਘ ਦਿਉਲ, ਅਸ਼ਵਨੀ ਭੋਲਾ, ਜਗਦੀਸ਼ ਸ਼ਰਮਾ, ਅਸ਼ੋਕ ਸ਼ਰਮਾ, ਗੋਪਾਲ ਕ੍ਰਿਸ਼ਨ ਅਰੋੜਾ, ਵਿਜੇ ਕੁਮਾਰ, ਪੁਸ਼ਪ ਪਾਸੀ, ਸੰਤੋਸ਼ ਠੇਕੇਦਾਰ, ਸੁਨੀਲ ਸ਼ਰਮਾ, ਸੁਨੀਲ ਅਰੋੜਾ, ਨਰੇਸ਼ ਸੇਠੀ, ਅਨੀਸ਼ ਅਗਰਵਾਲ, ਸੁਖਵਿੰਦਰ ਸਿੰਘ ਜਿੰਮੀ, ਧਰਮਵੀਰ ਬੌਬੀ, ਕੁਸ਼ਲਦੀਪ ਸਿੰਘ, ਨੱਥੂ ਰਾਮ ਮਹਾਜਨ, ਕਮਲ ਪ੍ਰਭਾਕਰ, ਰਾਜੇਸ਼ ਬਾਘਾ, ਸੰਨੀ ਸਕਾਟ, ਹੈਪੀ ਪੰਡਿਤ, ਸੋਨੂੰ ਔਜਲਾ, ਬਲਵਿੰਦਰ ਸਿੰਘ ਠੀਕਰੀਵਾਲ, ਹਰਮਨਦੀਪ ਸਿੰਘ ਆਦਿ ਹਾਜ਼ਰ ਸਨ |

ਭਾਜਪਾ ਆਗੂ ਤੇ ਵਰਕਰ ਚਾਰਬੱਤੀ ਚੌਕ ਕਪੂਰਥਲਾ ’ਚ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਣ ਤੋਂ ਪਹਿਲਾਂ ਨਾਅਰੇਬਾਜ਼ੀ ਕਰਦੇ ਹੋਏ| ਤਸਵੀਰ. ਤਿਲਕਰਾਜ 16-10-2026

ਪਿਛਲੀ ਖ਼ਬਰ ਵਾਹਿਗੁਰੂ ਅਕੈਡਮੀ ਵਲੋਂ ਸਟੱਡੀ, ਟੂਰਿਸਟ, ਸਪਾਊਜ ਅਤੇ ਵਰਕ ਵੀਜ਼ਾ ਸੰਬੰਧੀ ਮੈਗਾ ਵੀਜ਼ਾ ਸੈਮੀਨਾਰ 20 ਨੂੰ ਅਗਲੀ ਖ਼ਬਰ ਡਰਾਈਵਰ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਕੈਂਟਰ ਖੋਹਣ ਵਾਲਾ ਦੂਜਾ ਨੌਜਵਾਨ ਵੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।