13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਹਿੰਦੂ ਕੰਨਿਆ ਕਾਲਜ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ, ਉੱਭਰਦੇ ਰੁਝਾਨ ਤੇ ਨਵੀਨਤਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਕਪੂਰਥਲਾ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕੰਪਿਊਟਰ ਸਾਇੰਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਭਰਦੇ ਰੁਝਾਨ ਅਤੇ ਨਵੀਨਤਾ ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਡਾ. ਹਰਦੀਪ ਸਿੰਘ ਸੇਵਾ ਮੁਕਤ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ | ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.

ਸੈਮੀਨਾਰ ’ਚ ਰਿਸੋਰਸਪਰਸਨ ਡਾ. ਹਰਦੀਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਇੰਜ. ਸੁਨਾਲੀ ਸ਼ਰਮਾ | ਤਸਵੀਰ ’ਚ ਇੰਜ. ਇੰਦਰਜੀਤ ਕੌਰ ਤੇ ਹੋਰ | ਤਸਵੀਰ. ਤਿਲਕਰਾਜ 13-10-2026
ਕਪੂਰਥਲਾ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕੰਪਿਊਟਰ ਸਾਇੰਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਭਰਦੇ ਰੁਝਾਨ ਅਤੇ ਨਵੀਨਤਾ ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਡਾ. ਹਰਦੀਪ ਸਿੰਘ ਸੇਵਾ ਮੁਕਤ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ | ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਤੇਜੀ ਨਾਲ ਵਿਕਸਿਤ ਹੋ ਰਹੇ ਖੇਤਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਏ.ਆਈ. ’ਚ ਉੱਭਰ ਰਹੇ ਰੁਝਾਨਾਂ, ਤਕਨੀਕੀ ਤਰੱਕੀਆਂ ਤੇ ਨਵੀਨਤਕਾਰੀ ਤਰੀਕਿਆਂ ਬਾਰੇ ਚਰਚਾ ਕੀਤੀ ਤੇ ਕਿਹਾ ਕਿ ਏ.ਆਈ. ਸਿੱਖਿਆ, ਉਦਯੋਗ ਤੇ ਰੋਜ਼ਾਨਾ ਜੀਵਨ ਵਿਚ ਨੂੰ ਬਦਲ ਰਹੀ ਹੈ | ਰਿਸੋਰਸ ਪਰਸਨ ਨੇ ਆਧੁਨਿਕ ਤਕਨੀਕੀ ਸੰਸਾਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਏ.ਆਈ. ਨਾਲ ਸਬੰਧਿਤ ਹੁਨਰ ਪ੍ਰਾਪਤ ਕਰਨ ਦੇ ਵੱਧ ਰਹੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ | ਸੈਮੀਨਾਰ ਦੀ ਸਮਾਪਤੀ ’ਤੇ ਇੰਜ. ਸੁਨਾਲੀ ਸ਼ਰਮਾ ਨੇ ਰਿਸੋਰਸ ਪਰਸਨ ਵਲੋਂ ਵਿਦਿਆਰਥੀਆਂ ਨੂੰ ਏ.ਆਈ. ਸੰਬੰਧੀ ਜਾਣਕਾਰੀ ਦੇਣ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਕਾਲਜ ਦੇ ਕੰਪਿਊਟਰ ਵਿਭਾਗ ਦੇ ਕੋਆਰਡੀਨੇਟਰ ਸੰਜੀਵ ਭੱਲਾ ਨੇ ਕਿਹਾ ਕਿ ਅਜੋਕੇ ਸਮੇਂ ਵਿਦਿਆਰਥੀਆਂ ਲਈ ਏ.ਆਈ. ਬਾਰੇ ਜਾਣਕਾਰੀ ਹਾਸਿਲ ਕਰਨੀ ਬੇਹੱਦ ਜ਼ਰੂਰੀ ਹੈ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਕੰਪਿਊਟਰ ਸਾਇੰਸ ਤੇ ਸੂਚਨਾ ਤਕਨਾਲੋਜੀ ਵਿਭਾਗ ਵਲੋਂ ਏ.ਆਈ. ਸਬੰਧੀ ਸੈਮੀਨਾਰ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਸੈਮੀਨਾਰ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਇੰਜ. ਇੰਦਰਜੀਤ ਕੌਰ ਨੇ ਨਿਭਾਏ |
ਪਿਛਲੀ ਖ਼ਬਰ ਬੇਗਮਪੁਰਾ ਦਾ ਸੰਕਲਪ ਇਤਿਹਾਸਕ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੰਡਵਾਂ ਵਿਖੇ ਹੋਵੇਗਾ ਸੰਗਤਾਂ ਦਾ ਭਰਵਾਂ ਸਵਾਗ... ਅਗਲੀ ਖ਼ਬਰ ਝੋਨੇ ਦੇ ਭਾਅ ’ਤੇ ਲੱਗ ਰਹੇ ਕੱਟ ਦਾ ਕਿਸਾਨ ਜਥੇਬੰਦੀਆਂ ਡਟ ਕੇ ਵਿਰੋਧ ਕਰਨ: ਡਾ. ਬਲਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।