12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬੇਮੌਸਮੀ ਬਰਸਾਤ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਸਾਹ ਸੂਤੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਨਮੀ ਦੇ ਬਹਾਨੇ ਸ਼ੈਲਰਾਂ ਵਾਲੇ ਲਾ ਸਕਦੇ ਨੇ ਰਗੜਾ-ਜੈਦ

ਬੇਗੋਵਾਲ, 11 ਅਕਤੂਬਰ (ਸੁਖਜਿੰਦਰ ਸਿੰਘ)- ਬੇਮੌਸਮੀ ਬਰਸਾਤ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਸਾਹ ਸੂਤੇ ਹੋਏ ਹਨ ਕਿਉਂਕਿ ਝੋਨੇ ਦਾ ਸੀਜ਼ਨ ਚੱਲਦਾ ਹੋਣ ਕਰਕੇ ਕੁੱਝ ਫ਼ਸਲ ਮੰਡੀਆਂ ਵਿਚ ਕਿਸਾਨਾਂ ਵੱਲੋਂ ਲਿਆਂਦੀ ਜਾ ਚੁੱਕੀ ਹੈ ਅਤੇ ਕਾਫ਼ੀ ਏਕੜ ਅਜੇ ਵੀ ਫ਼ਸਲ ਖੇਤਾਂ ਵਿਚ ਖੜ੍ਹੀ ਹੋਈ ਹੈ, ਜਿਸ ਕਰਕੇ ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਉਨ੍ਹਾਂ ਦੀ ਫ਼ਸਲ ਮੌਸਮ ਦੀ ਮਾਰ ਹੇਠ ਨਾ ਆ ਜਾਵੇ ਤੇ ਦੂਜੇ ਪਾਸੇ ਆੜ੍ਹਤੀਆਂ ਨੂੰ ਖ਼ਰੀਦੀ ਹੋਈ ਜਿਣਸ ਭਿੱਜਣ ਕਰਕੇ ਨਮੀ ਦਾ ਬਹਾਨਾ ਲਾ ਕੇ ਸ਼ੈਲਰਾਂ ਵਾਲੇ ਕਥਿਤ ਤੌਰ ‘ਤੇ ਰਗੜਾ ਲਾ ਸਕਦੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਬੇਗੋਵਾਲ ਆੜ੍ਹਤ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਜਾਇਦ ਨੇ ਦੱਸਿਆ ਕਿ ਅੱਜ ਭਈ ਬੇਮੌਸਮੀ ਬਾਰਿਸ਼ ਕਾਰਨ ਮੰਡੀਆਂ ਵਿਚ ਆਈ ਫ਼ਸਲ ਨੂੰ ਭਾਵੇਂ ਬਹੁਤਾ ਨੁਕਸਾਨ ਵਾਲੀ ਗੱਲ ਨਹੀਂ ਹੈ ਪਰ ਖ਼ਰੀਦੀ ਹੋਈ ਫ਼ਸਲ ਤੇ ਆਉਣ ਵਾਲੀ ਫ਼ਸਲ ਨੂੰ ਜਦੋਂ ਖ਼ਰੀਦਿਆ ਤੇ ਵੇਚਿਆ ਜਾਵੇਗਾ | ਉਦੋਂ ਨਮੀ ਦਾ ਬਹਾਨਾ ਲਗਾ ਕੇ ਸ਼ੈਲਰਾਂ ਵਾਲੇ ਕਥਿਤ ਤੌਰ ‘ਤੇ ਕੁੱਝ ਨਾ ਕੁੱਝ ਹਾਸਲ ਕਰਨ ਦੀ ਤਾਂਗ ਵਿਚ ਹੁੰਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਖ਼ਰੀਦੀ ਹੋਈ ਫ਼ਸਲ ਨੂੰ ਸਾਂਭਣ ਲਈ ਆੜਤੀਆਂ ਵੱਲੋਂ ਪੂਰੀ ਤਰ੍ਹਾਂ ਤਰਪਾਲਾਂ ਨਾਲ ਇਹ ਜਿਨਸ ਨੂੰ ਕਵਰ ਕੀਤਾ ਗਿਆ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਮੰਡੀ ਅਧੀਨ ਤਿੰਨ ਏਜੰਸੀਆਂ ਖ਼ਰੀਦ ਕਰ ਰਹੀਆਂ ਹਨ ਅਤੇ ਪਨਸਪ ਦੀ ਲਿਫ਼ਟਿੰਗ ਨਾ ਮਾਤਰ ਹੋਣ ਕਰਕੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਲਿਫ਼ਟਿੰਗ ਕਰਾਈ ਜਾਵੇ ਤਾਂ ਜੋ ਉਨ੍ਹਾਂ ਦਾ ਨੁਕਸਾਨ ਹੋਣਾ ਬਚ ਸਕੇ | ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਬੇਗੋਵਾਲ ਮੰਡੀ ਵਿਚ ਵੱਡੇ ਸ਼ੈੱਡ ਬਣਾਏ ਜਾਣ ਤਾਂ ਜੋ ਇਸ ਮੌਸਮ ਦੌਰਾਨ ਪੈਣ ਵਾਲੀ ਬਾਰਿਸ਼ ਤੋਂ ਖ਼ਰੀਦੀ ਹੋਈ ਅਤੇ ਕਿਸਾਨਾਂ ਵਲੋਂ ਮੰਡੀਆਂ ਲਿਆਂਦੀ ਜਿਨਸ ਦਾ ਕੋਈ ਨੁਕਸਾਨ ਨਾ ਹੋ ਸਕੇ |

ਅਜੀਤ ਡੈਸਕ 12-10-2026

ਪਿਛਲੀ ਖ਼ਬਰ ਬਾਰਿਸ਼ ਕਾਰਨ ਅੱਜ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਠੱਪ ਰਿਹਾ-ਮੰਡੀਆਂ ’ਚ 29.31 ਪ੍ਰਤੀਸ਼ਤ ਝੋਨੇ ਦੀ ਆਮਦ ਹੋਈ ਅਜ... ਅਗਲੀ ਖ਼ਬਰ ਖ਼ਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ, ਮੰਡੀਆਂ ਵਿਚ ਪਈ ਫ਼ਸਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।