12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡੋਗਰਾਂਵਾਲ ਵਾਸੀ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਕਪੂਰਥਲਾ, 11 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਡੋਗਰਾਂਵਾਲ ਤੋਂ ਪਿੰਡ ਬੂਟ ਨੂੰ ਜਾਂਦਿਆਂ ਡੋਗਰਾਂਵਾਲ ਮੋੜ ‘ਤੇ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਮਿ੍ਤਕ ਨੌਜਵਾਨ ਦੀ ਪਹਿਚਾਣ ਰਿੰਕੂ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਡੋਗਰਾਂਵਾਲ ਵਜੋਂ ਹੋਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਰਿੰਕੂ ਪਿੰਡ ਡੋਗਰਾਂਵਾਲ ਤੋਂ ਪਿੰਡ ਬੂਟ ਵਿਖੇ ਜਗਰਾਤੇ ਵਿਚ ਸ਼ਾਮਿਲ ਹੋਣ ਲਈ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਪਿੰਡ ਦੇ ਮੋੜ ‘ਤੇ ਸੜਕ ‘ਤੇ ਚੜ੍ਹਣ ਸਮੇਂ ਐਕਟੀਵਾ ਨਾਲ ਉਸ ਦੀ ਟੱਕਰ ਹੋ ਗਈ, ਜਿਸ ਵਿਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਐਕਟਿਵਾ ’ਤੇ ਸਵਾਰ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਲੋਂ ਕਰਤਾਰਪੁਰ ਵਿਖੇ ਲਿਜਾਇਆ ਗਿਆ| ਥਾਣਾ ਸੁਭਾਨਪੁਰ ਦੇ ਏ. ਐਸ.

ਅਜੀਤ ਡੈਸਕ 12-10-2026
ਕਪੂਰਥਲਾ, 11 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਡੋਗਰਾਂਵਾਲ ਤੋਂ ਪਿੰਡ ਬੂਟ ਨੂੰ ਜਾਂਦਿਆਂ ਡੋਗਰਾਂਵਾਲ ਮੋੜ ‘ਤੇ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਮਿ੍ਤਕ ਨੌਜਵਾਨ ਦੀ ਪਹਿਚਾਣ ਰਿੰਕੂ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਡੋਗਰਾਂਵਾਲ ਵਜੋਂ ਹੋਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਰਿੰਕੂ ਪਿੰਡ ਡੋਗਰਾਂਵਾਲ ਤੋਂ ਪਿੰਡ ਬੂਟ ਵਿਖੇ ਜਗਰਾਤੇ ਵਿਚ ਸ਼ਾਮਿਲ ਹੋਣ ਲਈ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਪਿੰਡ ਦੇ ਮੋੜ ‘ਤੇ ਸੜਕ ‘ਤੇ ਚੜ੍ਹਣ ਸਮੇਂ ਐਕਟੀਵਾ ਨਾਲ ਉਸ ਦੀ ਟੱਕਰ ਹੋ ਗਈ, ਜਿਸ ਵਿਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਐਕਟਿਵਾ ’ਤੇ ਸਵਾਰ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਲੋਂ ਕਰਤਾਰਪੁਰ ਵਿਖੇ ਲਿਜਾਇਆ ਗਿਆ| ਥਾਣਾ ਸੁਭਾਨਪੁਰ ਦੇ ਏ.ਐਸ.ਆਈ. ਮਨਦੀਪ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਬੀ.ਐਨ.ਐੱਸ. 194 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ |
ਪਿਛਲੀ ਖ਼ਬਰ ਬੇ-ਮੌਸਮੀ ਬਾਰਿਸ਼ ਨਾਲ ਝੋਨੇ ਦੀ ਫ਼ਸਲ ਨੂੰ ਨੁਕਸਾਨ ਪੁੱਜਾ ਅਗਲੀ ਖ਼ਬਰ ਕਿਸਾਨਾਂ ਦੇ ਹਰ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹਾਂ-ਗੁਰਸੇਵਕ ਸਿੰਘ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।