30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਖੇਡਾਂ ਵਤਨ ਪੰਜਾਬ ਦੀਆਂ ’ਚ ਨਡਾਲਾ ਬਲਾਕ ਦੀਆਂ ਵਾਲੀਬਾਲ ਟੀਮਾਂ ਨੇ ਮਾਰੀਆਂ ਮੱਲਾਂ

ਨਡਾਲਾ, 29 ਸਤੰਬਰ (ਰਘਬਿੰਦਰ ਸਿੰਘ)-ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਕਰਵਾਏ ਗਏ ਵਾਲੀਬਾਲ ਮੁਕਾਬਲਿਆਂ ’ਚ ਨਡਾਲਾ ਬਲਾਕ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਪੂਰਥਲਾ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਵਾਲੀਬਾਲ ਅੰਡਰ-21 ਵਰਗ ’ਚ ਪਿੰਡ ਨਡਾਲਾ ਦੀ ਟੀਮ ਅਤੇ ਅੰਡਰ-14 ਵਰਗ ਵਿਚ ਪਿੰਡ ਮੁਰਾਰ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ਛੋਟੀ ਉਮਰ ਦੇ ਖਿਡਾਰੀਆਂ ਨੇ ਪੂਰੇ ਮੁਕਾਬਲੇ ਦੌਰਾਨ ਬਿਹਤਰੀਨ ਖੇਡ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ | ਇਸ ਮੌਕੇ ਕੋਚ ਸੰਦੀਪ ਕਾਲੀਆ, ਕੋਚ ਰਵੀ ਕੁਮਾਰ, ਸੀਨੀਅਰ ਖਿਡਾਰੀ ਰੋਹਿਤ ਪ੍ਰਾਸ਼ਰ, ਦਿਵਿਆਂਸ਼ ਕਾਲੀਆ, ਰੱਜਤ ਸ਼ਰਮਾ ਅਤੇ ਪੀ. ਐੱਨ.

ਅਜੀਤ ਡੈਸਕ 30-09-2026
ਨਡਾਲਾ, 29 ਸਤੰਬਰ (ਰਘਬਿੰਦਰ ਸਿੰਘ)-ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਕਰਵਾਏ ਗਏ ਵਾਲੀਬਾਲ ਮੁਕਾਬਲਿਆਂ ’ਚ ਨਡਾਲਾ ਬਲਾਕ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਪੂਰਥਲਾ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਵਾਲੀਬਾਲ ਅੰਡਰ-21 ਵਰਗ ’ਚ ਪਿੰਡ ਨਡਾਲਾ ਦੀ ਟੀਮ ਅਤੇ ਅੰਡਰ-14 ਵਰਗ ਵਿਚ ਪਿੰਡ ਮੁਰਾਰ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ਛੋਟੀ ਉਮਰ ਦੇ ਖਿਡਾਰੀਆਂ ਨੇ ਪੂਰੇ ਮੁਕਾਬਲੇ ਦੌਰਾਨ ਬਿਹਤਰੀਨ ਖੇਡ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ | ਇਸ ਮੌਕੇ ਕੋਚ ਸੰਦੀਪ ਕਾਲੀਆ, ਕੋਚ ਰਵੀ ਕੁਮਾਰ, ਸੀਨੀਅਰ ਖਿਡਾਰੀ ਰੋਹਿਤ ਪ੍ਰਾਸ਼ਰ, ਦਿਵਿਆਂਸ਼ ਕਾਲੀਆ, ਰੱਜਤ ਸ਼ਰਮਾ ਅਤੇ ਪੀ.ਐੱਨ.ਬੀ. ਬੈਂਕ ਦੇ ਸਹਿਯੋਗੀ ਸੱਜਣ ਮੌਜੂਦ ਸਨ | ਇਸ ਸ਼ਾਨਦਾਰ ਪ੍ਰਾਪਤੀ ’ਤੇ ਖਿਡਾਰੀਆਂ, ਕੋਚਾਂ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਇਲਾਕੇ ਦੇ ਖੇਡ ਪ੍ਰੇਮੀਆਂ ਨੇ ਭਵਿੱਖ ’ਚ ਵੀ ਖਿਡਾਰੀਆਂ ਵਲੋਂ ਹੋਰ ਮੱਲਾਂ ਮਾਰਨ ਦੀ ਆਸ ਪ੍ਰਗਟਾਈ |
ਪਿਛਲੀ ਖ਼ਬਰ ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਦਾ ਸਾਲਾਨਾ ਛਿੰਝ ਤੇ ਜੋੜ ਮੇਲਾ ਭਲਕੇ ਅਗਲੀ ਖ਼ਬਰ ਸੂਬਾ ਪੰਜਾਬ ਅੰਦਰ ਵੱਧ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੀ ਜਵਾਨੀ ਲਈ ਵੱਡਾ ਚਿੰਤਾ ਦਾ ਵਿਸ਼ਾ-ਬੋਪਾਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।