21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਾਹਿਤ ਸਭਾ ਵਲੋਂ ਡਾ. ਮਨਮੋਹਨ ਸਿੰਘ ਗਿਆਨ ਰਤਨ ਐਵਾਰਡ ਨਾਲ ਅਧਿਆਪਕਾਂ ਦਾ ਸਨਮਾਨ 23 ਨੂੰ

ਸੁਲਤਾਨਪੁਰ ਲੋਧੀ, 20 ਸਤੰਬਰ (ਥਿੰਦ)-ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਸਿੱਖਿਆ ਤੇ ਸਮਾਜਿਕ ਖੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਤੇ ਵਡਮੁੱਲੀਆਂ ਸੇਵਾਵਾਂ ਦੇਣ ਵਾਲੇ ਪ੍ਰਤਿਭਾਸ਼ਾਲੀ ਅਧਿਆਪਕਾਂ ਦਾ ਸਨਮਾਨ ‘ਡਾ. ਮਨਮੋਹਨ ਸਿੰਘ ਗਿਆਨ ਰਤਨ ਐਵਾਰਡ’ ਨਾਲ ਕੀਤਾ ਜਾਵੇਗਾ | ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ ਅਤੇ ਸਕੱਤਰ ਮੁਖਤਾਰ ਸਿੰਘ ਚੰਦੀ ਤੇ ਪਿ੍ੰਸੀਪਲ ਲਖਵੀਰ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਇਸ ਸਬੰਧੀ ਵਿਸ਼ੇਸ਼ ਸਮਾਗਮ 23 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਵਾਲਾ ਅੰਦਰੀਸਾ ਵਿਖੇ ਸਕੂਲ ਮੁਖੀ ਲੈਕਚਰਾਰ ਸਵਿਤਾ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ | ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਵਿਚ ਸਾਲ 2026 ਨਾਲ ਸਬੰਧਿਤ ਇਹ ਸਨਮਾਨ ਇਸ ਵਾਰ ਸਿੱਖਿਆ ਖੇਤਰ ਦੀਆਂ ਨਾਮਵਰ ਸ਼ਖ਼ਸੀਅਤਾਂ ਪਿ੍ੰਸੀਪਲ ਬਿਕਰਮਜੀਤ ਸਿੰਘ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ (ਰਿਟਾ.)

ਅਜੀਤ ਡੈਸਕ 21-09-2026
ਸੁਲਤਾਨਪੁਰ ਲੋਧੀ, 20 ਸਤੰਬਰ (ਥਿੰਦ)-ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਸਿੱਖਿਆ ਤੇ ਸਮਾਜਿਕ ਖੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਤੇ ਵਡਮੁੱਲੀਆਂ ਸੇਵਾਵਾਂ ਦੇਣ ਵਾਲੇ ਪ੍ਰਤਿਭਾਸ਼ਾਲੀ ਅਧਿਆਪਕਾਂ ਦਾ ਸਨਮਾਨ ‘ਡਾ. ਮਨਮੋਹਨ ਸਿੰਘ ਗਿਆਨ ਰਤਨ ਐਵਾਰਡ’ ਨਾਲ ਕੀਤਾ ਜਾਵੇਗਾ | ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ ਅਤੇ ਸਕੱਤਰ ਮੁਖਤਾਰ ਸਿੰਘ ਚੰਦੀ ਤੇ ਪਿ੍ੰਸੀਪਲ ਲਖਵੀਰ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਇਸ ਸਬੰਧੀ ਵਿਸ਼ੇਸ਼ ਸਮਾਗਮ 23 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਵਾਲਾ ਅੰਦਰੀਸਾ ਵਿਖੇ ਸਕੂਲ ਮੁਖੀ ਲੈਕਚਰਾਰ ਸਵਿਤਾ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ | ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਵਿਚ ਸਾਲ 2026 ਨਾਲ ਸਬੰਧਿਤ ਇਹ ਸਨਮਾਨ ਇਸ ਵਾਰ ਸਿੱਖਿਆ ਖੇਤਰ ਦੀਆਂ ਨਾਮਵਰ ਸ਼ਖ਼ਸੀਅਤਾਂ ਪਿ੍ੰਸੀਪਲ ਬਿਕਰਮਜੀਤ ਸਿੰਘ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ (ਰਿਟਾ.), ਬੀਬੀ ਪਰਮਜੀਤ ਕੌਰ ਲੈਕਚਰਾਰ ਸ਼ਾਹ ਵਾਲਾ ਅੰਦਰੀਸਾ, ਲੈਕਚਰਾਰ ਕਾਮਰਸ ਸੁਰਜੀਤ ਸਿੰਘ ਮਲਸੀਆਂ, ਮਾਸਟਰ ਗੁਰਦੇਵ ਸਿੰਘ ਪੰਜਾਬੀ ਅਧਿਆਪਕ ਡੱਲਾ ਨੂੰ ਪ੍ਰਦਾਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਆਪਕ ਆਗੂ ਮਾਸਟਰ ਅਜੀਤ ਸਿੰਘ, ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਡਾ. ਪਰਮਜੀਤ ਸਿੰਘ ਮਾਨਸਾ ਤੇ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਕਰਨਗੇ | ਇਸ ਮੌਕੇ ਉੱਘੀ ਸ਼ਾਇਰਾ ਕੁਲਵਿੰਦਰ ਕੌਰ ਕੰਵਲ, ਸੁਖਜਿੰਦਰ ਲਾਡੀ ਭੁੱਲਰ, ਜਗਮੋਹਨ ਸਿੰਘ, ਗੁਰਮੇਲ ਜੈਨਪੁਰੀ, ਪੱਤਰਕਾਰ ਲਖਵੀਰ ਸਿੰਘ, ਸੰਦੀਪ ਸ਼ੇਖ਼ਮਾਂਗਾ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਜਲੰਧਰ ਰੋਡ ’ਤੇ ਅਠੌਲਾ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿਚ ਪਿਤਾ ਤੇ ਪੁੱਤਰ ਦੀ ਮੌਤ, ਪਤਨੀ ਜ਼ਖਮੀ ਅਗਲੀ ਖ਼ਬਰ ਆਦਰਸ਼ ਨਗਰ ਜਾਗਰਨ ਕਮੇਟੀ ਵਲੋਂ 32ਵਾਂ ਸਾਲਾਨਾ ਜਾਗਰਨ 26 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।