ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇ ’ਤੇ ਚੱਲ ਰਹੇ ਨਿਰਮਾਣ ਕਾਰਜਾਂ ਨਾਲ ਪ੍ਰਭਾਵਿਤ ਹਿੱਸਿਆ ’ਚ ਸੜਕ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ-ਅਕਾਸ਼ ਬਾਂਸਲ
ਕਪੂਰਥਲਾ, 10 ਸਤੰਬਰ (ਅਮਰਜੀਤ ਕੋਮਲ)-ਸੜਕ ਸੁਰੱਖਿਆ ਤੇ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਨਿਸ਼ਾਨਦੇਹੀ ਕੀਤੇ ਗਏ ਬਲੈਕ ਸਪਾਰਟ ਤੇ ਹਾਦਸਿਆਂ ਦੀਆਂ ਸੰਭਾਵਨਾਵਾਂ ਵਾਲੇ ਖੇਤਰਾਂ ਵਿਚ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ | ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐਨ. ਐਚ.
ਕਪੂਰਥਲਾ, 10 ਸਤੰਬਰ (ਅਮਰਜੀਤ ਕੋਮਲ)-ਸੜਕ ਸੁਰੱਖਿਆ ਤੇ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਨਿਸ਼ਾਨਦੇਹੀ ਕੀਤੇ ਗਏ ਬਲੈਕ ਸਪਾਰਟ ਤੇ ਹਾਦਸਿਆਂ ਦੀਆਂ ਸੰਭਾਵਨਾਵਾਂ ਵਾਲੇ ਖੇਤਰਾਂ ਵਿਚ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ | ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐਨ.ਐਚ.ਏ.ਆਈ.), ਪੀ. ਡਬਲਯੂ.ਡੀ. (ਬੀ.ਐਂਡ ਆਰ.) ਤੇ ਹੋਰ ਸਬੰਧਿਤ ਵਿਭਾਗਾਂ ਸਮੇਤ ਸਮੂਹ ਕਾਰਜਕਾਰੀ ਏਜੰਸੀਆਂ ਨੂੰ ਸੁਚਾਰੂ ਤਾਲਮੇਲ ਤੇ ਸਮੇਂ ਸਿਰ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਰਾਹਗੀਰਾਂ ਲਈ ਸੜਕ ਨੂੰ ਸੁਰੱਖਿਅਤ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਜਿੱਥੇ ਅਜੇ ਤੱਕ ਪੱਕੇ ਇੰਜੀਨੀਅਰਿੰਗ ਹੱਲ ਨਹੀਂ ਕੀਤੇ ਗਏ ਉੱਥੇ ਰਾਹਗੀਰਾਂ ਨੂੰ ਸੁਚੇਤ ਕਰਨ ਤੇ ਹਾਦਸਿਆਂ ਨੂੰ ਘਟਾਉਣ ਲਈ ਤੁਰੰਤ ਅੰਤਿ੍ਮ ਸੁਰੱਖਿਆ ਉਪਾਅ ਜਿਵੇਂ ਕਿ ਚਿਤਾਵਨੀ ਬੋਰਡ, ਫਿਰਲੈਕਟਿਵ ਮਾਰਕਿੰਗਜ਼ ਅਤੇ ਚਿੱਟੀਆਂ ਪੱਟੀਆਂ ਲਗਾਈਆਂ ਜਾਣ | ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕਿ ਕਿਹਾ ਕਿ ਸਾਰੇ ਵਿਭਾਗ ਸੜਕ ਸੁਰੱਖਿਆ ਪ੍ਰਤੀ ਪਹਿਲ ਦੇ ਆਧਾਰ ‘ਤੇ ਸੰਵੇਦਨਸ਼ੀਲ ਸਥਾਨਾਂ ‘ਤੇ ਲੋੜੀਂਦੇ ਉਪਾਅ ਸਮੇਂ ਸਿਰ ਲਾਗੂ ਕਰਨ | ਉਨ੍ਹਾਂ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੂੰ ਜ਼ਿਲ੍ਹੇ ਵਿਚ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ‘ਤੇ ਚੱਲ ਰਹੇ ਨਿਰਮਾਣ ਕਾਰਜਾਂ ਨਾਲ ਪ੍ਰਭਾਵਿਤ ਹਿੱਸਿਆਂ ਵਿਚ ਸੜਕ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ | ਡਿਪਟੀ ਕਮਿਸ਼ਨਰ ਨੇ ਨਿਰਮਾਣ ਅਧੀਨ ਸਥਾਨਾਂ, ਰਸਤੇ ਦੇ ਬਦਲਾਅ ਤੇ ਹੋਰ ਨਾਜ਼ੁਕ ਪੁਆਇੰਟਾਂ ‘ਤੇ ਢੁਕਵੇਂ ਸਾਈਨ ਬੋਰਡ, ਰੋਡ ਮਾਰਕਿੰਗ, ਬੈਰੀਕੇਟਿੰਗ ਤੇ ਹੋਰ ਜ਼ਰੂਰੀ ਸੁਰੱਖਿਆ ਉਪਾਅ ਕਰਨ ਲਈ ਕਿਹਾ ਤਾਂ ਜੋ ਰਾਹਗੀਰਾਂ ਲਈ ਸੁਰੱਖਿਆ ਤੇ ਸੁਵਿਧਾ ਯਕੀਨੀ ਬਣਾਈ ਜਾ ਸਕੇ | ਉਨ੍ਹਾਂ ਮੀਟਿੰਗ ਵਿਚ ਪੀ.ਐਮ. ਰਾਹਤ ਸਕੀਮ, ਰਾਹਗੀਰ ਪੀੜਤ ਮੁਆਵਜ਼ਾ ਸਕੀਮ ਤੇ ਫ਼ਰਿਸ਼ਤੇ ਸਕੀਮ ਸਮੇਤ ਵੱਖ-ਵੱਖ ਸੜਕ ਸੁਰੱਖਿਆ ਤੇ ਜਨ ਭਲਾਈ ਪਹਿਲਕਦਮੀਆਂ ਦੀ ਸਮੀਖਿਆ ਵੀ ਕੀਤੀ | ਉਨ੍ਹਾਂ ਸਬੰਧਿਤ ਵਿਭਾਗਾਂ ਨੂੰ ਜਾਗਰੂਕ ਮੁਹਿੰਮ ਤੇਜ ਕਰਨ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਵਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਲੋਕ ਇਨ੍ਹਾਂ ਸਕੀਮਾਂ ਤਹਿਤ ਮਿਲਣ ਵਾਲੇ ਲਾਭ ਤੇ ਸਹਾਇਤਾ ਪ੍ਰਾਪਤ ਕਰ ਸਕਣ | ਉਨ੍ਹਾਂ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲੀ ਬੱਸਾਂ ਵਿਰੁੱਧ ਵੀ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਹਾਸਲ ਕੀਤੀ | ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਸਕੂਲ ਬੱਸ ਚਾਲਕਾਂ ਨੂੰ ਸੁਰੱਖਿਆ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਯੋਗ ਕਾਰਵਾਈ ਦੀ ਹਦਾਇਤ ਵੀ ਕੀਤੀ | ਡਿਪਟੀ ਕਮਿਸ਼ਨਰ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਸੜਕ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਤੇ ਹਾਦਸਿਆਂ ਨੂੰ ਠੱਲ ਪਾ ਕੇ ਕੀਮਤੀ ਜਨਾਂ ਬਚਾਉਣ ਲਈ ਵਚਨਬੱਧ ਹੈ | ਮੀਟਿੰਗ ਵਿਚ ਰਿਜ਼ਨਲ ਟਰਾਂਸਪੋਰਟ ਅਫ਼ਸਰ ਹਰਕਰਮ ਸਿੰਘ ਰੰਧਾਵਾ, ਪੀ.ਡਬਲਯੂ. ਡੀ. ਕੇ ਕਾਰਜਕਾਰੀ ਇੰਜ. ਵਿਸ਼ਾਲ ਜੰਗਰਾਲ ਤੋਂ ਇਲਾਵਾ ਨੈਸ਼ਨਲ ਹਾਈਵੇ ਅਥਾਰਿਟੀ ਦੇ ਮੈਂਬਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |