ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ’ਤੇ ਸ਼ਿੰਘਰਾਲਾ ਸਕੂਲ ਵਿਖੇ ਸ਼ਬਦ ਗਾਇਨ ਮੁਕਾਬਲਾ ਕਰਵਾਇਆ
ਨਡਾਲਾ, 2 ਸਤੰਬਰ (ਰਘਬਿੰਦਰ ਸਿੰਘ)-ਗੁਰੂ ਹਰਿਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 320 ਵੇਂ ਸੰਪੂਰਨਤਾ ਦਿਵਸ ਦੇ ਮੌਕੇ ਤੇ ਅੰਤਰ ਹਾਊਸ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਚਾਰੇ ਹਾਊਸ - ਕਿਚਨਾਰ , ਅਸ਼ੋਕਾ, ਗੁਲਮੋਹਰ ਅਤੇ ਅਮਲਤਾਸ ਹਾਊਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਗਾਂ ਵਿਚ ਮਧੁਰ ਆਵਾਜ਼ ਵਿਚ ਗੁਰਬਾਣੀ ਕੀਰਤਨ ਕੀਤਾ | ਇਸ ਸ਼ਬਦ ਮੁਕਾਬਲੇ ’ਚ ਅਸ਼ੋਕਾ ਹਾਊਸ ਦੀ ਟੀਮ ਪਹਿਲੇ ਸਥਾਨ ’ਤੇ ਰਹੀ | ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਆਸਾ ਸਿੰਘ ਘੁੰਮਣ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਾਰੀਆਂ ਟੀਮਾਂ ਨੂੰ ਸ਼ਾਬਾਸ਼ ਦਿੱਤੀ ਜਿਨ੍ਹਾਂ ਥੋੜੇ ਹੀ ਦਿਨਾਂ ਵਿਚ ਇੰਨੇ ਮਨਮੋਹਕ ਸ਼ਬਦ ਤਿਆਰ ਕੀਤੇ | ਆਪਣੇ ਸੰਬੋਧਨੀ ਭਾਸ਼ਨ ਵਿਚ ਡਾ.
ਨਡਾਲਾ, 2 ਸਤੰਬਰ (ਰਘਬਿੰਦਰ ਸਿੰਘ)-ਗੁਰੂ ਹਰਿਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 320 ਵੇਂ ਸੰਪੂਰਨਤਾ ਦਿਵਸ ਦੇ ਮੌਕੇ ਤੇ ਅੰਤਰ ਹਾਊਸ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਚਾਰੇ ਹਾਊਸ - ਕਿਚਨਾਰ , ਅਸ਼ੋਕਾ, ਗੁਲਮੋਹਰ ਅਤੇ ਅਮਲਤਾਸ ਹਾਊਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਗਾਂ ਵਿਚ ਮਧੁਰ ਆਵਾਜ਼ ਵਿਚ ਗੁਰਬਾਣੀ ਕੀਰਤਨ ਕੀਤਾ | ਇਸ ਸ਼ਬਦ ਮੁਕਾਬਲੇ ’ਚ ਅਸ਼ੋਕਾ ਹਾਊਸ ਦੀ ਟੀਮ ਪਹਿਲੇ ਸਥਾਨ ’ਤੇ ਰਹੀ | ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਆਸਾ ਸਿੰਘ ਘੁੰਮਣ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਾਰੀਆਂ ਟੀਮਾਂ ਨੂੰ ਸ਼ਾਬਾਸ਼ ਦਿੱਤੀ ਜਿਨ੍ਹਾਂ ਥੋੜੇ ਹੀ ਦਿਨਾਂ ਵਿਚ ਇੰਨੇ ਮਨਮੋਹਕ ਸ਼ਬਦ ਤਿਆਰ ਕੀਤੇ | ਆਪਣੇ ਸੰਬੋਧਨੀ ਭਾਸ਼ਨ ਵਿਚ ਡਾ. ਘੁੰਮਣ ਨੇ ਦੱਸਿਆ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਦਿਨ ਤੇ ਹੀ ਪੰਜਾਬ ਅਤੇ ਭਾਰਤ ਨਹੀਂ ਬਲਕਿ ਪੂਰੀ ਦੁਨੀਆ ਵਿਚ ਆਪਣੀਆਂ ਸਿੱਖਿਆਵਾਂ ਲਈ ਜਾਣੇ ਜਾਂਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨਤਾ ਪ੍ਰਦਾਨ ਕੀਤੀ ਸੀ | ਉਨ੍ਹਾਂ ਕਿਹਾ ਕਿ ਸਕੂਲ ਵਿਚ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਜ਼ਰੂਰੀ ਹਨ | ਇਸ ਮੌਕੇ ‘ਤੇ ਪਿ੍ੰਸੀਪਲ ਮਨਪ੍ਰੀਤ ਕੌਰ, ਸਾਹਿਲ ਭਾਟੀਆ, ਸੀਨੀਅਰ ਅਧਿਆਪਕ ਪਲਵਿੰਦਰ ਕੌਰ, ਨਰਿੰਦਰ ਕੁਮਾਰ ਪੱਡਾ, ਸਨੇਹ ਲਤਾ ਅਤੇ ਕਿਰਨਪ੍ਰੀਤ ਕੌਰ ਹਾਜ਼ਰ ਸਨ |