02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਵੀਪ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਨਵੀਂ ਵੋਟ ਬਣਾਉਣ ਸੰਬੰਧੀ ਕੀਤਾ ਜਾਗਰੂਕ

ਫੱਤੂਢੀਂਗਾ, 1 ਸਤੰਬਰ (ਬਲਜੀਤ ਸਿੰਘ)-ਸਾਲਾਨਾ ਜੋੜ ਮੇਲੇ ਦੀਆਂ ਧਾਰਮਿਕ ਰਸਮਾਂ ਤਹਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਰਵੇਜ਼ ਨਗਰ ਵਿਖੇ ਸਮੂਹ ਸੰਗਤ ਵੱਲੋਂ ਸ਼ਰਧਾ, ਸਤਿਕਾਰ ਅਤੇ ਗੁਰਬਾਣੀ ਦੇ ਰੰਗ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਦੋ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪੁਜੀ ਸਾਹਿਬ ਜੀ ਦੇ ਭੋਗ ਪਾਏ ਗਏ | ਸੰਗਤ ਵੱਲੋਂ ਮਾਲ-ਡੰਗਰ, ਜੀਆ-ਜੰਤ, ਫ਼ਸਲਾਂ ਦੀ ਚੜ੍ਹਦੀ ਕਲਾ, ਨਗਰ ਦੀ ਸੁੱਖ-ਸ਼ਾਂਤੀ ਅਤੇ ਆਪਸੀ ਏਕਤਾ ਤੇ ਇਤਫ਼ਾਕ ਦੀ ਕਾਮਨਾ ਕੀਤੀ ਗਈ| ਇੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਸੰਤ ਬਾਬਾ ਤੇਜਾ ਸਿੰਘ ਜੀ, ਸੰਤ ਬਾਬਾ ਮਿਲਖਾ ਸਿੰਘ ਜੀ ਅਤੇ ਸੰਤ ਬਾਬਾ ਦਇਆ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਕੀਤੀ ਗਈ, ਜਦਕਿ ਦੂਸਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਾਲ-ਡੰਗਰ, ਜੀਆ-ਜੰਤ, ਫ਼ਸਲਾਂ ਦੀ ਚੜ੍ਹਦੀ ਕਲਾ ਅਤੇ ਸਮੁੱਚੇ ਨਗਰ ਦੀ ਸੁੱਖ-ਸ਼ਾਂਤੀ ਲਈ ਪਾਏ ਗਏ | ਧਾਰਮਿਕ ਸਮਾਗਮ ਵਿਚ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰਸਰ ਸਾਹਿਬ ਵਾਲੇ ਤੇ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹਿਬ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ | ਅਰਦਾਸ ਉਪਰੰਤ ਸੰਤ ਬਾਬਾ ਲੀਡਰ ਸਿੰਘ ਜੀ ਤੇ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਤੇ ਜੋੜਿਆ ਗੁਰ ਇਤਿਹਾਸ ਨਾਲ ਪ੍ਰੇਰਿਤ ਕੀਤਾ | ਉਪਰੰਤ ਇੰਟਰਨੈਸ਼ਨਲ ਕਵੀਸ਼ਰ ਜਥਾ ਭਾਈ ਗੁਰਮੁਖ ਸਿੰਘ ਐੱਮ. ਏ.

ਅਜੀਤ ਡੈਸਕ 02-09-2026
ਫੱਤੂਢੀਂਗਾ, 1 ਸਤੰਬਰ (ਬਲਜੀਤ ਸਿੰਘ)-ਸਾਲਾਨਾ ਜੋੜ ਮੇਲੇ ਦੀਆਂ ਧਾਰਮਿਕ ਰਸਮਾਂ ਤਹਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਰਵੇਜ਼ ਨਗਰ ਵਿਖੇ ਸਮੂਹ ਸੰਗਤ ਵੱਲੋਂ ਸ਼ਰਧਾ, ਸਤਿਕਾਰ ਅਤੇ ਗੁਰਬਾਣੀ ਦੇ ਰੰਗ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਦੋ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪੁਜੀ ਸਾਹਿਬ ਜੀ ਦੇ ਭੋਗ ਪਾਏ ਗਏ | ਸੰਗਤ ਵੱਲੋਂ ਮਾਲ-ਡੰਗਰ, ਜੀਆ-ਜੰਤ, ਫ਼ਸਲਾਂ ਦੀ ਚੜ੍ਹਦੀ ਕਲਾ, ਨਗਰ ਦੀ ਸੁੱਖ-ਸ਼ਾਂਤੀ ਅਤੇ ਆਪਸੀ ਏਕਤਾ ਤੇ ਇਤਫ਼ਾਕ ਦੀ ਕਾਮਨਾ ਕੀਤੀ ਗਈ| ਇੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਸੰਤ ਬਾਬਾ ਤੇਜਾ ਸਿੰਘ ਜੀ, ਸੰਤ ਬਾਬਾ ਮਿਲਖਾ ਸਿੰਘ ਜੀ ਅਤੇ ਸੰਤ ਬਾਬਾ ਦਇਆ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਕੀਤੀ ਗਈ, ਜਦਕਿ ਦੂਸਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਾਲ-ਡੰਗਰ, ਜੀਆ-ਜੰਤ, ਫ਼ਸਲਾਂ ਦੀ ਚੜ੍ਹਦੀ ਕਲਾ ਅਤੇ ਸਮੁੱਚੇ ਨਗਰ ਦੀ ਸੁੱਖ-ਸ਼ਾਂਤੀ ਲਈ ਪਾਏ ਗਏ | ਧਾਰਮਿਕ ਸਮਾਗਮ ਵਿਚ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰਸਰ ਸਾਹਿਬ ਵਾਲੇ ਤੇ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹਿਬ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ | ਅਰਦਾਸ ਉਪਰੰਤ ਸੰਤ ਬਾਬਾ ਲੀਡਰ ਸਿੰਘ ਜੀ ਤੇ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਤੇ ਜੋੜਿਆ ਗੁਰ ਇਤਿਹਾਸ ਨਾਲ ਪ੍ਰੇਰਿਤ ਕੀਤਾ | ਉਪਰੰਤ ਇੰਟਰਨੈਸ਼ਨਲ ਕਵੀਸ਼ਰ ਜਥਾ ਭਾਈ ਗੁਰਮੁਖ ਸਿੰਘ ਐੱਮ.ਏ., ਜੁਗਰਾਜ ਸਿੰਘ ਅਡ ਨਾਵਾਲੀ, ਦਲਜੀਤ ਸਿੰਘ ਸੇਖਵਾਂ, ਰਣਜੀਤ ਸਿੰਘ ਚੀਮਾ ਵੱਲੋਂ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ, ਸੰਘਰਸ਼ ਅਤੇ ਕੁਰਬਾਨੀ ਨਾਲ ਸਬੰਧਿਤ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਗਿਆ | ਕਵੀਸ਼ਰੀ ਰਾਹੀਂ ਸੁਣਾਏ ਇਤਿਹਾਸ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਨਾਲ ਜੋੜਿਆ ।
ਪਿਛਲੀ ਖ਼ਬਰ ਐੱਲ.ਪੀ.ਯੂ. ਵਿਖੇ ਅਸ਼ੋਕ ਜੈਨ ਮੈਮੋਰੀਅਲ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ ਅਗਲੀ ਖ਼ਬਰ ਆਨੰਦ ਕਾਲਜ ਦਾ ਬੀ.ਬੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।