ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਮੀਟਿੰਗਾਂ
ਤਲਵੰਡੀ ਚੌਧਰੀਆਂ, 28 ਅਗਸਤ (ਪਰਸਨ ਲਾਲ ਭੋਲਾ)- ਪੰਜਾਬ ਦੇ ਸਮੂਹ ਵਰਗਾਂ ਦੀਆਂ ਭਖਦੀਆਂ ਮੰਗਾਂ ਤੇ ਕਿਸਾਨ, ਮਜ਼ਦੂਰ ਹੱਕਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਪੰਜਾਬ ਵੱਲੋਂ 48-49 ਸੈਕਟਰ ਨੇੜੇ 1 ਸਤੰਬਰ ਤੋਂ 7 ਸਤੰਬਰ ਤੱਕ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਵਜੋਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਪਿੰਡਾਂ ਵਿਚ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ | ਇਸੇ ਕੜੀ ਤਹਿਤ ਪਿੰਡ ਮੰਗੂਪੁਰ ਦੇ ਗੁਰਦੁਆਰਾ ਸਾਹਿਬ ਵਿਚ ਪਿੰਡ ਨੂਰੋਵਾਲ, ਮੰਗੂਪੁਰ ਅਤੇ ਹੁਸੈਨਪੁਰ ਦੂਲੋਵਾਲ ਦੇ ਕਿਸਾਨਾਂ ਦੀ ਸਾਂਝੀ ਮੀਟਿੰਗ ਕੀਤੀ ਗਈ | ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਕਿਸਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਕਿਸਾਨਾਂ ਨੇ ਮੋਰਚੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਹਾਮੀ ਭਰੀ ਹੈ | ਇਸ ਮੌਕੇ ਜਸਵਿੰਦਰ ਸਿੰਘ ਧੰਜੂ, ਹੁਕਮ ਸਿੰਘ ਸੀਨੀਅਰ ਕਿਸਾਨ ਆਗੂ, ਰੇਸ਼ਮ ਸਿੰਘ ਕੈਸ਼ੀਅਰ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਨਿਰਮਲ ਸਿੰਘ, ਮਹਿੰਦਰ ਸਿੰਘ, ਪਰਮਜੀਤ ਸਿੰਘ, ਫੰੁਮਣ ਸਿੰਘ ਚਾਰੇ ਬਾਜੇ ਤੋਂ ਜੱਸਾ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਬਚਿੱਤਰ ਸਿੰਘ, ਗੁਰਚਰਨ ਸਿੰਘ ਟਾਟਾ ਵਾਲਾ ਤੇ ਹੋਰ ਹਾਜ਼ਰ ਸਨ |