20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਕੂਲ ਵਿਚੋਂ ਬਿਜਲੀ ਦੀ ਕੇਬਲ ਲੰਘਾਉਣ ਤੇ ਅਧਿਆਪਕ ਦੀ ਹੋਈ ਬਦਲੀ ਦੇ ਮਾਮਲੇ ਨੂੰ ਲੈ ਕੇ ਬੱਚਿਆਂ ਨੇ ਕੀਤਾ ਰੋਸ ਵਿਖਾਵਾ

ਕਪੂਰਥਲਾ, 19 ਅਗਸਤ (ਸਡਾਨਾ)-ਅੱਜ ਸ਼ੇਖੂਪੁਰ ਸਰਕਾਰੀ ਹਾਈ ਸਕੂਲ ਦੇ ਬਾਹਰ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਸਕੂਲ ਦੇ ਬੱਚਿਆਂ ਵਲੋਂ ਸੜਕ ‘ਤੇ ਆ ਕੇ ਰੋਸ ਵਿਖਾਵਾ ਸ਼ੁਰੂ ਕਰ ਦਿੱਤਾ ਗਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਦੇ ਅੰਦਰ ਖੰਭੇ ਲਗਾ ਕੇ ਸਕੂਲ ਵਿਚੋਂ ਤਾਰਾਂ ਲੰਘਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ ਤੇ ਬੀਤੇ ਦਿਨੀਂ ਜਦੋਂ ਖੰਭੇ ਲਗਾਏ ਗਏ ਤਾਂ ਸਕੂਲ ਦੇ ਸਟਾਫ਼ ਤੇ ਬੱਚਿਆਂ ਦੇ ਮਾਪਿਆਂ ਵਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇਸ ਸਬੰਧੀ ਇਤਰਾਜ਼ ਪ੍ਰਗਟ ਕੀਤਾ ਗਿਆ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ, ਪਰ ਕੋਈ ਕਾਰਵਾਈ ਨਾ ਹੰੁਦਿਆਂ ਦੇਖ ਬੱਚੇ ਸੜਕਾਂ ‘ਤੇ ਆ ਗਏ | ਇੱਥੋਂ ਤੱਕ ਕਿ ਜਿਸ ਅਧਿਆਪਕ ਨੇ ਇਸ ਮਾਮਲੇ ਨੂੰ ਉਜਾਗਰ ਕੀਤਾ, ਸਿਆਸੀ ਦਬਾਅ ਹੇਠ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਉਸ ਦੀ ਡੈਪੂਟੇਸ਼ਨ ‘ਤੇ ਬਦਲੀ ਨਡਾਲਾ ਬਲਾਕ ਵਿਖੇ ਕਰ ਦਿੱਤੀ, ਜਦਕਿ ਬੱਚੇ ਇਸ ਗੱਲ ‘ਤੇ ਜ਼ੋਰ ਦੇ ਰਹੇ ਸਨ ਕਿ ਉਨ੍ਹਾਂ ਦੇ ਅਧਿਆਪਕ ਦੀ ਬਦਲੀ ਰੱਦ ਕਰਕੇ ਉਨ੍ਹਾਂ ਨੂੰ ਇਸੇ ਸਕੂਲ ਲਿਆਂਦਾ ਜਾਵੇ | ਸਥਿਤੀ ਤਣਾਅਪੂਰਨ ਹੁੰਦੀ ਦੇਖ ਥਾਣਾ ਸਿਟੀ ਮੁਖੀ ਰਣਜੀਤ ਸਿੰਘ ਤੇ ਡੀ. ਐਸ.

ਅਜੀਤ ਡੈਸਕ 20-08-2026
ਕਪੂਰਥਲਾ, 19 ਅਗਸਤ (ਸਡਾਨਾ)-ਅੱਜ ਸ਼ੇਖੂਪੁਰ ਸਰਕਾਰੀ ਹਾਈ ਸਕੂਲ ਦੇ ਬਾਹਰ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਸਕੂਲ ਦੇ ਬੱਚਿਆਂ ਵਲੋਂ ਸੜਕ ‘ਤੇ ਆ ਕੇ ਰੋਸ ਵਿਖਾਵਾ ਸ਼ੁਰੂ ਕਰ ਦਿੱਤਾ ਗਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਦੇ ਅੰਦਰ ਖੰਭੇ ਲਗਾ ਕੇ ਸਕੂਲ ਵਿਚੋਂ ਤਾਰਾਂ ਲੰਘਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ ਤੇ ਬੀਤੇ ਦਿਨੀਂ ਜਦੋਂ ਖੰਭੇ ਲਗਾਏ ਗਏ ਤਾਂ ਸਕੂਲ ਦੇ ਸਟਾਫ਼ ਤੇ ਬੱਚਿਆਂ ਦੇ ਮਾਪਿਆਂ ਵਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇਸ ਸਬੰਧੀ ਇਤਰਾਜ਼ ਪ੍ਰਗਟ ਕੀਤਾ ਗਿਆ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ, ਪਰ ਕੋਈ ਕਾਰਵਾਈ ਨਾ ਹੰੁਦਿਆਂ ਦੇਖ ਬੱਚੇ ਸੜਕਾਂ ‘ਤੇ ਆ ਗਏ | ਇੱਥੋਂ ਤੱਕ ਕਿ ਜਿਸ ਅਧਿਆਪਕ ਨੇ ਇਸ ਮਾਮਲੇ ਨੂੰ ਉਜਾਗਰ ਕੀਤਾ, ਸਿਆਸੀ ਦਬਾਅ ਹੇਠ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਉਸ ਦੀ ਡੈਪੂਟੇਸ਼ਨ ‘ਤੇ ਬਦਲੀ ਨਡਾਲਾ ਬਲਾਕ ਵਿਖੇ ਕਰ ਦਿੱਤੀ, ਜਦਕਿ ਬੱਚੇ ਇਸ ਗੱਲ ‘ਤੇ ਜ਼ੋਰ ਦੇ ਰਹੇ ਸਨ ਕਿ ਉਨ੍ਹਾਂ ਦੇ ਅਧਿਆਪਕ ਦੀ ਬਦਲੀ ਰੱਦ ਕਰਕੇ ਉਨ੍ਹਾਂ ਨੂੰ ਇਸੇ ਸਕੂਲ ਲਿਆਂਦਾ ਜਾਵੇ | ਸਥਿਤੀ ਤਣਾਅਪੂਰਨ ਹੁੰਦੀ ਦੇਖ ਥਾਣਾ ਸਿਟੀ ਮੁਖੀ ਰਣਜੀਤ ਸਿੰਘ ਤੇ ਡੀ.ਐਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਮੌਕੇ ‘ਤੇ ਪਹੁੰਚੇ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੀ ਸਕੂਲ ਵਿਖੇ ਆਏ ਤੇ ਸਾਰੇ ਮਾਮਲੇ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ | ਇਸ ਮੌਕੇ ਪਹੁੰਚੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਤੇ ਕੌਂਸਲਰ ਦੀਪਕ ਸਲਵਾਨ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ, ਕਿਉਂਕਿ ਪਾਵਰਕਾਮ ਦੇ ਨਿਯਮਾਂ ਤਹਿਤ ਕਿਸੇ ਵੀ ਸਕੂਲ ਵਿਚੋਂ ਬਿਜਲੀ ਦੀਆਂ ਤਾਰਾਂ ਨਹੀਂ ਲੰਘਾਈਆਂ ਜਾ ਸਕਦੀਆਂ, ਇਸ ਦੇ ਉਲਟ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਵਿਚੋਂ ਬਿਜਲੀ ਦੀਆਂ ਤਾਰਾਂ ਲੰਘਾਈਆਂ ਜਾ ਰਹੀਆਂ ਹਨ ਤੇ ਇਸ ਦਾ ਵਿਰੋਧ ਕਰਨ ਵਾਲੀ ਮਹਿਲਾ ਅਧਿਆਪਕ ਦਾ ਤਬਾਦਲਾ ਡੈਪੂਟੇਸ਼ਨ ‘ਤੇ ਕਿਸੇ ਹੋਰ ਬਲਾਕ ਵਿਚ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਇਸ ਸਾਰੇ ਮਾਮਲੇ ਵਿਚ ਦਾਖਲ ਦੇ ਕੇ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ | ਦੂਸਰੇ ਪਾਸੇ ਕੌਂਸਲਰ ਨਰਿੰਦਰ ਮਨਸੂ ਤੇ ਕੌਂਸਲਰ ਰਾਜਾ ਨੇ ਕਿਹਾ ਕਿ ਇਹ ਸਾਰਾ ਰੋਸ ਵਿਖਾਵਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਪਹਿਲਾਂ ਉਨ੍ਹਾਂ ਵਲੋਂ ਸਕੂਲ ਵਿਚੋਂ ਲੰਘਦੀ ਤਾਰ ਨੂੰ ਕਢਵਾ ਕੇ ਇਕ ਪਾਸੇ ਕਰਵਾਇਆ ਗਿਆ ਸੀ ਤੇ ਹੁਣ ਜਦੋਂ ਉਨ੍ਹਾਂ ਨੂੰ ਸਮਾਂ ਮਿਲਿਆ ਹੈ, ਉਹ ਤਾਰਾਂ ਨੂੰ ਕਢਵਾ ਕੇ ਵੱਖਰੀ ਕੇਬਲ ਪਵਾ ਰਹੇ ਹਨ | ਉਹ ਸਕੂਲ ਦੇ ਹਰ ਕੰਮ ਵਿਚ ਸਟਾਫ਼ ਦੀ ਮਦਦ ਕਰਦੇ ਹਨ, ਜਦਕਿ ਕੁੱਝ ਲੋਕ ਸਿਰਫ਼ ਇਸ ਮਾਮਲੇ ਨੂੰ ਲੈ ਕੇ ਸਿਆਸਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਤਾਰ ਹਟਾ ਕੇ ਕੇਬਲ ਪਵਾਈ ਜਾ ਰਹੀ ਹੈ, ਜਦਕਿ ਉਸ ਨੂੰ ਅਧਿਆਪਕ ਦੀ ਬਦਲੀ ਨਾਲ ਜੋੜ ਕੇ ਸਿਆਸਤ ਹੋ ਰਹੀ ਹੈ ਤੇ ਬੱਚਿਆਂ ਨੂੰ ਗੁੰਮਰਾਹ ਕਰਕੇ ਇਹ ਰੋਸ ਵਿਖਾਵਾ ਕਰਵਾਇਆ ਗਿਆ ਹੈ |
ਪਿਛਲੀ ਖ਼ਬਰ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਵਿਸ਼ਵ ਫ਼ੋਟੋਗਰਾਫ਼ੀ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਦੋ ਨਾਬਾਲਗ ਬੱਚੇ ਹਾਦਸੇ ਦਾ ਸ਼ਿਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।