ਨੰਬਰਦਾਰਾਂ ਦੀਆਂ ਯੂਨੀਅਨਾਂ ਵਿਚ ਏਕਤਾ ਹੋ ਜਾਣ ’ਤੇ ਨੰਬਰਦਾਰਾਂ ਵਿਚ ਖ਼ੁਸ਼ੀ ਦੀ ਲਹਿਰ
ਕਾਲਾ ਸੰਘਿਆਂ, 18 ਅਕਤੂਬਰ (ਬਲਜੀਤ ਸਿੰਘ ਸੰਘਾ)- ਕਾਲਾ ਸੰਘਿਆਂ ਤੋਂ ਸੁਲਤਾਨਪੁਰ ਜਾਂਦੀ ਸੜਕ ਤੇ ਸੰਧੂ ਚੱਠਾ ਚੌਂਕ ਨੇੜੇ ਚਿੱਟੇ ਦਿਨ ਇੱਕ ਮੰਦਰ ਦੇ ਪੁਜਾਰੀ ਪੰਡਿਤ ਕੋਲੋਂ ਸੋਨੇ ਦੀ ਮੁੰਦਰੀ ਲੁੱਟ ਲਏ ਜਾਣ ਅਤੇ ਉਸ ਨੂੰ ਕੁੱਟੇ ਜਾਣ ਦੀ ਸੂਚਨਾ ਮਿਲੀ ਹੈ | ਘਟਨਾ ਸਬੰਧੀ ਪੀੜਤ ਗੋਬਿੰਦ ਪ੍ਰਸਾਦਿ ਪਿੰਡ ਰਹੀਮਪੁਰ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ 3: 40 ਵਜੇ ਆਪਣੀ ਬੇਟੀ ਨੂੰ ਸਕੂਲ ਬੱਸ ਤੋਂ ਲੈਣ ਲਈ ਸੰਧੂ ਚੱਠਾ ਚੌਂਕ ਵੱਲ ਜਾ ਰਿਹਾ ਸੀ ਕਿ ਉਸ ਨੂੰ ਤਿੰਨ ਪਲਟੀਨਾ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰ ਲਿਆ, ਜੋ ਨੰਗੇ ਮੂੰਹ ਸਨ ਅਤੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਨਹੀਂ ਸੀ | ਉਨ੍ਹਾਂ ਨੇ ਉਸ ਦੇ ਪੁੱਠੇ ਹੱਥੀਏ ਮਾਰੇ ਅਤੇ ਉਸ ਦੀਆਂ ਜੇਬਾਂ ਫਰੋਲਦੇ ਹੋਏ ਕਿਹਾ ਕਿ ਜੋ ਕੁੱਝ ਵੀ ਤੇਰੇ ਕੋਲ ਹੈ ਤੁਰੰਤ ਕੱਢਦੇ ਨਹੀਂ ਤਾਂ ਧੌਣ ਲਾਹ ਦੇਵਾਂਗੇ ਪਰ ਉਸ ਕੋਲ ਕੋਈ ਪੈਸਾ ਜਾਂ ਕੁੱਝ ਨਹੀਂ ਸੀ ਤਾਂ ਲੁਟੇਰੇ ਉਸ ਦੇ ਪਾਈ ਸੋਨੇ ਦੇ ਮੁੰਦਰੀ ਝਪਟ ਕੇ ਲੈ ਗਏ ਅਤੇ ਉਸ ਦੇ ਮੋਟਰਸਾਈਕਲ ਦੀ ਚਾਬੀ ਵੀ ਕੱਢ ਕੇ ਨਾਲ ਲੈ ਗਏ | ਪੀੜਤ ਵਿਅਕਤੀ ਵੱਲੋਂ ਕਾਲਾ ਸੰਘਿਆਂ ਪੁਲਿਸ ਚੌਂਕੀ ਵਿਖੇ ਇਤਲਾਹ ਦਿੱਤੀ ਗਈ ਹੈ | ਪੀੜਤ ਨੇ ਕਿਹਾ ਕਿ ਜੇ ਦਿਨ ਦਿਹਾੜੇ ਹੀ ਨੰਗੇ ਮੂੰਹ ਬੇਖ਼ੌਫ ਲੁਟੇਰੇ ਇਸ ਤਰਾਂ ਲੁੱਟਣਗੇ ਤਾਂ ਆਮ ਲੋਕ ਕਿੱਥੇ ਜਾਣਗੇ ਕੀ ਕਰਨਗੇ | ਪੀੜਿਤ ਨੇ ਦੱਸਿਆ ਕਿ ਉਸ ਦੀ ਸੋਨੇ ਦੀ ਮੁੰਦਰੀ ਦੀ ਕੀਮਤ 70 ਤੋਂ 80 ਹਜ਼ਾਰ ਸੀ ਜੋ ਕਰੀਬ ਅੱਧਾ ਤੋਲਾ ਖਰੇ ਸੋਨੇ ਦੀ ਬਣੀ ਹੋਈ ਸੀ | ਉਸ ਦੇ ਨਾਲ ਮੌਕੇ ਤੇ ਹਾਜ਼ਰ ਪਿੰਡ ਹਰੀਮਪੁਰ ਨਿਵਾਸੀਆਂ ਨੇ ਪੁਲਿਸ ਨੂੰ ਲੁਟੇਰਿਆਂ ਤੱਕ ਪਹੁੰਚ ਕਰਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ, ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ |