18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬੇਅੰਤ ਸਿੰਘ ਸੀਕੋ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਇਆ

ਫਗਵਾੜਾ, 17 ਅਗਸਤ (ਹਰਜੋਤ ਸਿੰਘ ਚਾਨਾ)- ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਕੌਂਸਲ ਦੇ ਸੀਨੀਅਰ ਮੈਂਬਰ ਬੇਅੰਤ ਸਿੰਘ ਸੀਕੋ ਦਾ 97ਵਾਂ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰਧਾਨ ਜੀ. ਐਲ.

ਅਜੀਤ ਡੈਸਕ 18-08-2026
ਫਗਵਾੜਾ, 17 ਅਗਸਤ (ਹਰਜੋਤ ਸਿੰਘ ਚਾਨਾ)- ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਕੌਂਸਲ ਦੇ ਸੀਨੀਅਰ ਮੈਂਬਰ ਬੇਅੰਤ ਸਿੰਘ ਸੀਕੋ ਦਾ 97ਵਾਂ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰਧਾਨ ਜੀ.ਐਲ. ਘੇੜਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ‘ਚ ਕੇਕ ਕੱਟਣ, ਮੋਮੈਂਟੋ ਤੇ ਸ਼ਾਲ ਦੇ ਕੇ ਸਨਮਾਨ ਕਰਨ ਤੋਂ ਇਲਾਵਾ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਵੀ ਸ਼ਲਾਘਾ ਕੀਤੀ ਗਈ | ਇਸ ਮੌਕੇ ਕੌਂਸਲ ਦੇ ਚੇਅਰਮੈਨ ਰਵਿੰਦਰ ਸਿੰਘ ਚੋਟ, ਕੌਂਸਲ ਦੇ ਮੋਢੀ ਸੰਸਥਾਪਕ ਟੀ.ਡੀ. ਚਾਵਲਾ, ਸਾਬਕਾ ਪ੍ਰਧਾਨ ਨਿਰਵੈਰ ਸਿੰਘ ਨੱਢਾ ਅਤੇ ਪ੍ਰੋ. ਪੀ.ਕੇ. ਬੰਸਲ ਨੇ ਕਿਹਾ ਕਿ ਸ. ਬੇਅੰਤ ਸਿੰਘ ਜਮਾਂਦਰੂ ਇੰਜੀਨੀਅਰ ਹਨ ਅਤੇ ਉਨ੍ਹਾਂ ਵੱਲੋਂ ਮਸ਼ੀਨਾਂ ਲਈ ਬਣਾਈਆਂ ਵਸਤਾਂ ਦੀ ਦੁਨੀਆ ਭਰ ‘ਚ ਮੰਗ ਹੈ | ਸ. ਬੇਅੰਤ ਸਿੰਘ ਦੇ ਸਪੁੱਤਰ ਮੁਖਿੰਦਰ ਸਿੰਘ, ਸਾਬਕਾ ਪ੍ਰਧਾਨ ਇੰਡੀਅਨ ਜੇਸੀਜ਼ ਨੇ ਆਪਣੇ ਸੰਬੋਧਨ ‘ਚ ਪਿਤਾ ਜੀ ਦੀ ਸਿਹਤ ਅਤੇ ਕਾਰੋਬਾਰੀ ਕਾਮਯਾਬੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਝ, ਮਿਹਨਤ ਅਤੇ ਅਨੁਸ਼ਾਸਨ ਉਨ੍ਹਾਂ ਦੇ ਜੀਵਨ ਦਾ ਹਿੱਸਾ ਰਹੇ ਹਨ | ਸਮਾਗਮ ‘ ਚ ਸਾਬਕਾ ਪ੍ਰਧਾਨ ਰਾਕੇਸ਼ ਗੌਰ, ਵਿਪਨ ਜੈਨ, ਕੇ.ਜੀ. ਚੋਪੜਾ, ਹਰਮੇਲ ਸਿੰਘ ਅਤੇ ਬ੍ਰਹਮਦੱਤ ਜੀ ਵੀ ਸ਼ਾਮਲ ਹੋਏ | ਬੁਲਾਰਿਆਂ ਨੇ ਕਿਹਾ ਕਿ ਸ. ਬੇਅੰਤ ਸਿੰਘ ਨੇ ਰੋਟਰੀ ਕਲੱਬ ਅਤੇ ਕਈ ਹੋਰ ਸੰਸਥਾਵਾਂ ਦੀ ਬੇਮਿਸਾਲ ਸੇਵਾ ਕੀਤੀ ਹੈ |
ਪਿਛਲੀ ਖ਼ਬਰ ਜ਼ਰੂਰੀ ਮੁਰੰਮਤ ਕਾਰਨ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਪੁਲਿਸ ਵਿਭਾਗ ’ਚ ਚੰਗੀਆਂ ਸੇਵਾਵਾਂ ਲਈ ਐਸ.ਐਚ.ਓ. ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।