ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ
ਕਪੂਰਥਲਾ, 12 ਅਗਸਤ (ਸਡਾਨਾ)-ਇਕ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਕੁਲਦੀਪ ਕੌਰ ਵਾਸੀ ਗੁਰੂ ਨਾਨਕ ਨਗਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਘਰੋਂ ਕੁੱਝ ਸਮਾਨ ਲੈਣ ਲਈ ਗਈ ਸੀ ਤਾਂ ਉਸਦੇ ਘਰ ਦੇ ਮੂਹਰੇ ਕਥਿਤ ਦੋਸ਼ੀ ਵੰਸ਼ ਮੁਹੱਲਾ ਮਹਿਤਾਬਗੜ੍ਹ ਗੇੜੇ ਮਾਰਦਾ ਸੀ, ਜਦੋਂ ਮੈਂ ਘਰ ਵਾਪਸ ਆਈ ਤਾਂ ਮੇਰੀ ਦੂਸਰੀ ਲੜਕੀ ਨੇ ਦੱਸਿਆ ਕਿ ਕਥਿਤ ਦੋਸ਼ੀ ਵੰਸ਼ ਉਸਦੀ ਭੈਣ ਨੂੰ ਵਿਆਹ ਦੇ ਝਾਂਸੇ ਵਰਗਲਾ ਕੇ ਲੈ ਗਿਆ ਹੈ ਤੇ ਇਸ ਵਿਚ ਉਸਦੀ ਮਾਤਾ ਅਮਨ ਵਾਸੀ ਮਹਿਤਾਗਬੜ੍ਹ ਨੇ ਵੀ ਉਸਦਾ ਸਾਥ ਦਿੱਤਾ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਲੜਕੀ ਘਰੋਂ 30 ਹਜ਼ਾਰ ਰੁਪਏ ਨਕਦੀ ਤੇ ਕਰੀਬ ਇਕ ਕਿੱਲੋ ਚਾਂਦੀ ਦੇ ਗਹਿਣੇ ਵੀ ਨਾਲ ਲੈ ਗਈ ਹੈ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਮਾਂ ਪੁੱਤ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ.