13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੁਰੰਤ ਠੋਸ ਕਦਮ ਚੁੱਕੇ-ਭਾਕਿਯੂ ਕਾਦੀਆਂ

ਨਡਾਲਾ, 12 ਅਗਸਤ (ਰਘਬਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਅਹਿਮ ਮੀਟਿੰਗ ਪਿੰਡ ਮਿਰਜ਼ਾਪੁਰ ਵਿਖੇ ਕਿਸਾਨੀ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੋਈ | ਮੀਟਿੰਗ ਦੀ ਅਗਵਾਈ ਜ਼ਿਲ੍ਹਾ ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ, ਬਲਾਕ ਢਿਲਵਾਂ ਦੇ ਪ੍ਰਧਾਨ ਸਤਪਾਲ ਸਿੰਘ ਤਾਜਪੁਰ ਅਤੇ ਬਲਾਕ ਮੀਤ ਪ੍ਰਧਾਨ ਅਮਰੀਕ ਸਿੰਘ ਲਵਲੀ ਨੇ ਕੀਤੀ |ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਗੁਦਾਮਾਂ ਵਿਚ ਪਿਛਲੀਆਂ ਫ਼ਸਲਾਂ ਕਣਕ, ਝੋਨਾ ਅਤੇ ਚੌਲ ਵੱਡੀ ਮਾਤਰਾ ਵਿਚ ਸਟੋਰ ਪਏ ਹਨ | ਜੇਕਰ ਇਨ੍ਹਾਂ ਫ਼ਸਲਾਂ ਨੂੰ ਸਮੇਂ ਸਿਰ ਗੁਦਾਮਾਂ ਵਿਚੋਂ ਕੱਢ ਕੇ ਹੋਰਨਾਂ ਸੂਬਿਆਂ ਜਾਂ ਵਿਦੇਸ਼ਾਂ ਵਿਚ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਨਵੀਂ ਫ਼ਸਲ ਦੀ ਆਮਦ ਸਮੇਂ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਝੋਨੇ ਦੀ ਫ਼ਸਲ ਆਉਣ ਤੋਂ ਪਹਿਲਾਂ ਗੋਦਾਮ ਖ਼ਾਲੀ ਕਰਵਾਏ ਜਾਣ |ਆਗੂਆਂ ਨੇ ਆਲੂ ਉਤਪਾਦਕ ਕਿਸਾਨਾਂ ਦੀ ਮਾੜੀ ਹਾਲਤ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਆਲੂਆਂ ਦੀ ਮੰਡੀ ਵਿਚ ਇਸ ਸਮੇਂ ਬਹੁਤ ਮੰਦੀ ਹੈ | ਕੋਲਡ ਸਟੋਰ ਆਲੂਆਂ ਨਾਲ ਭਰੇ ਪਏ ਹਨ ਅਤੇ ਕਿਸਾਨਾਂ ਦੀ ਵੱਡੀ ਰਕਮ ਇਨ੍ਹਾਂ ਵਿਚ ਫਸੀ ਹੋਈ ਹੈ | ਨਵੀਂ ਫ਼ਸਲ ਦੀ ਬਿਜਾਈ ਵਿਚ ਵੀ ਹੁਣ ਕਰੀਬ ਡੇਢ ਮਹੀਨਾ ਹੀ ਰਹਿ ਗਿਆ ਹੈ | ਇਸ ਲਈ ਸਰਕਾਰ ਵੱਲੋਂ ਵਿਸ਼ੇਸ਼ ਰੇਲਾਂ ਜਾਂ ਹੋਰ ਢੁਕਵੇਂ ਪ੍ਰਬੰਧ ਕਰਕੇ ਸਟੋਰ ਕੀਤੇ ਆਲੂ ਹੋਰਨਾਂ ਸੂਬਿਆਂ ਵਿਚ ਭੇਜਣ ਦੀ ਵਿਵਸਥਾ ਕੀਤੀ ਜਾਵੇ |ਉਨ੍ਹਾਂ ਮਾਰਕਫੈੱਡ ਵੱਲੋਂ ਸੁਸਾਇਟੀਆਂ ਨੂੰ ਯੂਰੀਆ ਖਾਦ ਦੀ ਸਪਲਾਈ ਨਾਲ ਕਥਿਤ ਤੌਰ ‘ਤੇ ਹੋਰ ਮਹਿੰਗੀਆਂ ਖਾਦਾਂ ਵੀ ਦੇਣ ਦੇ ਮਾਮਲੇ ‘ਤੇ ਵੀ ਇਤਰਾਜ਼ ਜਤਾਇਆ | ਆਗੂਆਂ ਨੇ ਕਿਹਾ ਕਿ 700 ਬੋਰੀਆਂ ਯੂਰੀਆ ਦੇ ਨਾਲ 100 ਬੋਰੀਆਂ 20-20-13 ਵਰਗੀ ਮਹਿੰਗੀ ਖਾਦ ਲੈਣ ਲਈ ਸੁਸਾਇਟੀਆਂ ਨੂੰ ਮਜਬੂਰ ਕੀਤਾ ਜਾਂਦਾ ਹੈ ਤਾਂ ਇਸ ਪ੍ਰਥਾ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸੁਸਾਇਟੀਆਂ ‘ਤੇ ਵਾਧੂ ਸਮਾਨ ਚੁੱਕਣ ਦਾ ਬੋਝ ਪਾਉਣ ਦੀ ਬਜਾਏ ਕਿਸਾਨਾਂ ਦੀ ਲੋੜ ਅਨੁਸਾਰ ਖਾਦ ਮੁਹੱਈਆ ਕਰਵਾਈ ਜਾਵੇ | ਇਸ ਤੋਂ ਇਲਾਵਾ ਆਗੂਆਂ ਨੇ ਕਪੂਰਥਲਾ ਜ਼ਿਲ੍ਹੇ ਵਿਚੋਂ ਲੰਘਦੇ ਬਿਆਸ ਦਰਿਆ ਅਤੇ ਕਾਲੀ ਵੇਈਾ ਦੀ ਸਫ਼ਾਈ ਦਾ ਮੁੱਦਾ ਵੀ ਗੰਭੀਰਤਾ ਨਾਲ ਉਠਾਇਆ | ਉਨ੍ਹਾਂ ਕਿਹਾ ਕਿ ਦਰਿਆਵਾਂ ਅਤੇ ਵੇਈਾ ਵਿਚ ਕਾਨਿਆਂ, ਕਾਹੀ ਅਤੇ ਹੋਰ ਘਾਹ-ਫੂਸ ਦੀ ਵੱਡੀ ਪੱਧਰ ‘ਤੇ ਭਰਮਾਰ ਹੈ | ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਕਈ ਵਾਰ ਮੰਗ ਪੱਤਰ ਦੇ ਕੇ ਇਨ੍ਹਾਂ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ, ਪਰ ਇਸ ਪਾਸੇ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ |ਆਗੂਆਂ ਨੇ ਚਿਤਾਵਨੀ ਦਿੱਤੀ ਕਿ ਪਹਾੜੀ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੀ ਸਥਿਤੀ ਵਿਚ ਬਿਆਸ ਦਰਿਆ ਅਤੇ ਕਾਲੀ ਵੇਈਾ ਵਿਚ ਪਾਣੀ ਦਾ ਪੱਧਰ ਅਚਾਨਕ ਵਧ ਸਕਦਾ ਹੈ, ਜਿਸ ਨਾਲ ਹੇਠਲੇ ਇਲਾਕਿਆਂ ਵਿਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਢਿਲਵਾਂ, ਨਡਾਲਾ ਅਤੇ ਸੁਲਤਾਨਪੁਰ ਲੋਧੀ ਇਲਾਕਿਆਂ ਵਿਚ ਵੱਡੇ ਪੱਧਰ ‘ਤੇ ਫ਼ਸਲਾਂ ਪਾਣੀ ਦੀ ਮਾਰ ਹੇਠ ਆ ਕੇ ਨੁਕਸਾਨੀਆਂ ਗਈਆਂ ਸਨ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਵੀ ਨਾਮਾਤਰ ਮੁਆਵਜ਼ਾ ਮਿਲਿਆ |ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਢੁਕਵੇਂ ਕਦਮ ਚੁੱਕੇ ਜਾਣ, ਤਾਂ ਜੋ ਕਿਸਾਨਾਂ ਨੂੰ ਫ਼ਸਲਾਂ ਦੀ ਵਿਕਰੀ, ਖਾਦਾਂ ਦੀ ਉਪਲਬਧਤਾ ਅਤੇ ਹੜ੍ਹਾਂ ਦੇ ਖ਼ਤਰੇ ਤੋਂ ਰਾਹਤ ਮਿਲ ਸਕੇ | ਇਸ ਮੌਕੇ ਜੋਗਿੰਦਰ ਸਿੰਘ ਬਾਗੜੀਆਂ ਜ਼ਿਲ੍ਹਾ ਮੀਤ ਪ੍ਰਧਾਨ, ਗੁਲਜਾਰ ਸਿੰਘ ਖੱਸਣ, ਅਮਰੀਕ ਸਿੰਘ ਬਲਾਕ ਮੀਤ ਪ੍ਰਧਾਨ ਢਿਲਵਾਂ, ਕੁਲਵਿੰਦਰ ਸਿੰਘ ਮਿਰਜਾਪੁਰ, ਨਿਸ਼ਾਨ ਸਿੰਘ ਮੁੱਦੋਵਾਲ, ਤਰਲੋਚਨ ਸਿੰਘ ਨੂਰਪੁਰ ਜੱਟਾਂ, ਗੁਰਜੀਤ ਸਿੰਘ ਤਾਜਪੁਰ, ਸੁਖਰਾਜ ਸਿੰਘ ਲੱਖਣ ਕੇ ਪੱਡਾ, ਗੁਰਮੀਤ ਸਿੰਘ ਨੂਰਪੁਰ ਲੁਬਾਣਾ, ਹਰਜੀਤ ਸਿੰਘ ਨੂਰਪੁਰ ਲੁਬਾਣਾ, ਹਰਪ੍ਰਕਾਸ਼ ਸਿੰਘ ਤਾਜਪੁਰ, ਗੁਰਪ੍ਰੀਤ ਗੋਪੀ ਗੁਡਾਣੀ, ਨਿਹਾਲ ਸਿੰਘ ਬਿਰੰਦਪੁਰ, ਅਮਰੀਕ ਸਿੰਘ, ਜਸਕੀਰਤ ਸਿੰਘ ਭਗਤਪੁਰ, ਗੁਰਮੁਖ ਸਿੰਘ ਭੱਕੂਵਾਲ, ਕਸ਼ਮੀਰ ਸਿੰਘ ਭੱਕੂਵਾਲ, ਗੁਰਵਿੰਦਰ ਸਿੰਘ ਤੂਰ, ਜਗਜੀਤ ਸਿੰਘ ਬੁਤਾਲਾ, ਰਘਬੀਰ ਸਿੰਘ ਡੋਗਰਾਂਵਾਲ, ਰਜਵੰਤ ਸਿੰਘ ਗੁਡਾਣਾ, ਲਖਵੀਰ ਸਿੰਘ ਜੱਗਾ ਤੇ ਹੋਰ ਹਾਜ਼ਰ ਸਨ |ਿ੍ਸ

ਪਿੰਡ ਮਿਰਜ਼ਪੁਰ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੀਟਿੰਗ ਦਾ ਦਿ੍ਸ਼ | ਤਸਵੀਰ. ਰਘਬਿੰਦਰ ਸਿੰਘ 13-08-2026

ਪਿਛਲੀ ਖ਼ਬਰ ਪਿ੍ੰਸੀਪਲ ਲਖਵੀਰ ਸਿੰਘ, ਦਿਆਲ ਸਿੰਘ ਦੀਪੇਵਾਲ, ਮੁਖਤਾਰ ਸਿੰਘ ਚੰਦੀ ਡੀ.ਏ. ਦੇ ਮਾਮਲੇ ’ਤੇ ਹਾਈ ਕੋਰਟ ਦਾ ਫ਼ੈਸਲਾ ਸ਼ਲਾ... ਅਗਲੀ ਖ਼ਬਰ ਲਾਈਨ ਕਲੱਬ ਬੇਗੋਵਾਲ ਨੇ ਕਸਬੇ ਵਿਚ ਬੂਟੇ ਲਾਉਣ ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।