ਸਵ: ਊਸ਼ਾ ਰਾਣੀ ਨਮਿਤ ਸ਼ਰਧਾਂਜਲੀ ਸਮਾਗਮ ਅੱਜ
ਕਪੂਰਥਲਾ, 10 ਅਗਸਤ (ਸਡਾਨਾ)-ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਨਿਤਿਨ ਬਹਿਲ ਦੇ ਸਤਿਕਾਰਯੋਗ ਮਾਤਾ ਊਸ਼ਾ ਰਾਣੀ ਜੋ ਕਿ ਬੀਤੀ 30 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਸਨ ਨਮਿਤ ਸ਼ਰਧਾਂਜਲੀ ਸਮਾਗਮ 11 ਅਗਸਤ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਸਥਾਨਕ ਸਨਾਤਨ ਧਰਮ ਸਭਾ ਮੰਦਿਰ ਵਿਖੇ ਹੋਵੇਗਾ | ਇਸ ਮੌਕੇ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਪਾਏ ਜਾਣਗੇ | ਇਸ ਮੌਕੇ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਆਗੂ ਸਵ. ਮਾਤਾ ਊਸ਼ਾ ਰਾਣੀ ਨੂੰ ਸ਼ਰਧਾ ਦੇ ਫੁਲ ਭੇਟ ਕਰਨਗੇ |
ਅਜੀਤ ਡੈਸਕ
11-08-2026