10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕਾਂਜਲੀ ਰੋਡ ’ਤੇ ਗਊਸ਼ਾਲਾ ਨੇੜਿਓ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਕਪੂਰਥਲਾ, 9 ਅਗਸਤ (ਸਡਾਨਾ)-ਕਾਂਜਲੀ ਰੋਡ ‘ਤੇ ਸਥਿਤ ਗਊਸ਼ਾਲਾ ਦੇ ਨੇੜਿਓ ਅੱਜ ਸ਼ਾਮ ਦੇ ਸਮੇਂ ਸਿਟੀ ਪੁਲਿਸ ਨੇ ਗਲੀ ਸੜੀ ਹਾਲਤ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ.

ਅਜੀਤ ਡੈਸਕ 10-08-2026
ਕਪੂਰਥਲਾ, 9 ਅਗਸਤ (ਸਡਾਨਾ)-ਕਾਂਜਲੀ ਰੋਡ ‘ਤੇ ਸਥਿਤ ਗਊਸ਼ਾਲਾ ਦੇ ਨੇੜਿਓ ਅੱਜ ਸ਼ਾਮ ਦੇ ਸਮੇਂ ਸਿਟੀ ਪੁਲਿਸ ਨੇ ਗਲੀ ਸੜੀ ਹਾਲਤ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ ਸਾਢੇ 4 ਵਜੇ ਗਊਸ਼ਾਲਾ ਨੇੜੇ ਮੁੱਖ ਸੜਕ ਕਾਂਜਲੀ ਰੋਡ ‘ਤੇ ਲਾਸ਼ ਪਈ ਹੋਣ ਦੀ ਸੂਚਨਾ ਮਿਲੀ | ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਜਾ ਕੇ ਜਾਂਚ ਆਰੰਭ ਕੀਤੀ ਗਈ ਤੇ ਲਾਸ਼ ਕਬਜ਼ੇ ਵਿਚ ਲੈ ਕੇ ਸ਼ਨਾਖ਼ਤ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਲਾਸ਼ ਦੇ ਹਾਲਾਤ ਤੋਂ ਲੱਗਦਾ ਹੈ ਕਿ ਕੁੱਝ ਦਿਨ ਪਹਿਲਾਂ ਇਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਤੇ ਇਸਦੀ ਉਮਰ ਕਰੀਬ 30-32 ਸਾਲ ਦੀ ਲੱਗਦੀ ਹੈ | ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖ਼ਤ ਲਈ ਸਿਟੀ ਪੁਲਿਸ ਵਲੋਂ ਯਤਨ ਕੀਤੇ ਜਾ ਰਹੇ ਹਨ |
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਹੋਣ-ਐਸ.ਐਚ.ਓ. ਨਾਹਰ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਪੰਜਾਬ ਲਈ ਚੰਗੇ ਸੰਕੇਤ-ਸੰਧੂ, ਗਿੱਲ, ਢਿੱਲੋਂ, ਬੂਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।