07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਕੂਲ ਆਫ ਐਮੀਨੈਂਸ ਵਿਖੇ ਜ਼ੋਨਲ ਪੱਧਰੀ ਕਿੱਕ ਬਾਕਸਿੰਗ ਅਤੇ ਕਰਾਟੇ ਮੁਕਾਬਲੇ ਕਰਵਾਏ

ਫਗਵਾੜਾ, 6 ਅਗਸਤ (ਹਰਜੋਤ ਸਿੰਘ ਚਾਨਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਸਕੂਲੀ ਖੇਡਾਂ ਤਹਿਤ ਅੱਜ ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ ਜੋਨ-1 ਦੇ ਜ਼ੋਨਲ ਪੱਧਰੀ ਕਿੱਕ ਬਾਕਸਿੰਗ ਅਤੇ ਕਰਾਟੇ ਮੁਕਾਬਲੇ ਕਰਵਾਏ ਗਏ | ਜਿਸ ‘ਚ ਫਗਵਾੜਾ ਜੋਨ-1 ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਹਾਸਲ ਕੀਤੇ | ਇਸ ਮੌਕੇ ਸਕੂਲ ਆਫ ਐਮੀਨੈਂਸ ਫਗਵਾੜਾ, ਐਸ. ਡੀ.

ਅਜੀਤ ਡੈਸਕ 07-08-2026
ਫਗਵਾੜਾ, 6 ਅਗਸਤ (ਹਰਜੋਤ ਸਿੰਘ ਚਾਨਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਸਕੂਲੀ ਖੇਡਾਂ ਤਹਿਤ ਅੱਜ ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ ਜੋਨ-1 ਦੇ ਜ਼ੋਨਲ ਪੱਧਰੀ ਕਿੱਕ ਬਾਕਸਿੰਗ ਅਤੇ ਕਰਾਟੇ ਮੁਕਾਬਲੇ ਕਰਵਾਏ ਗਏ | ਜਿਸ ‘ਚ ਫਗਵਾੜਾ ਜੋਨ-1 ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਹਾਸਲ ਕੀਤੇ | ਇਸ ਮੌਕੇ ਸਕੂਲ ਆਫ ਐਮੀਨੈਂਸ ਫਗਵਾੜਾ, ਐਸ.ਡੀ. ਪੁੱਤਰੀ ਪਾਠਸ਼ਾਲਾ ਸਕੂਲ ਹਦੀਆਬਾਦ, ਬੀ.ਸੀ.ਐਸ. ਇੰਟਰਨੈਸ਼ਨਲ ਸਕੂਲ ਖਲਵਾੜਾ ਤੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਖਿਡਾਰੀਆਂ ਨੇ ਕਿੱਕ ਬਾਕਸਿੰਗ ਤੇ ਕਰਾਟੇ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਭਾਰ ਵਰਗਾਂ ਵਿਚ ਮੈਡਲ ਹਾਸਲ ਕਰਕੇ ਆਪਣੇ-ਆਪਣੇ ਸਕੂਲਾਂ ਦਾ ਨਾਮ ਰੌਸ਼ਨ ਕੀਤਾ | ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਸ਼ਾਮਿਲ ਹੋਏ | ਉਨ੍ਹਾਂ ਨੇ ਜੇਤੂ ਖਿਡਾਰੀਆਂ, ਕੋਚਾਂ ਤੇ ਅਧਿਕਾਰੀਆਂ ਨੂੰ ਮੈਡਲ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਦਾ ਮਹੱਤਵਪੂਰਨ ਆਧਾਰ ਹਨ ਅਤੇ ਅਜਿਹੇ ਮੁਕਾਬਲੇ ਬੱਚਿਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਖੇਡ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ, ਸਕੂਲ ਪਿ੍ੰ. ਰਣਜੀਤ ਕੁਮਾਰ ਗੋਗਨਾ, ਮਨੋਹਰ ਸਿੰਘ (ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ), ਡੀ.ਪੀ.ਈ. ਦੇਸ ਰਾਜ, ਸਤਨਾਮ ਸਿੰਘ, ਕੁਲਦੀਪ ਸਿੰਘ ਬਾਜਵਾ, ਦੀਪਕ ਸਹਿਗਲ ਤੇ ਸਤਵੰਤ ਸਿੰਘ ਟੂਰ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਭੁਲੱਥ-ਕਰਤਾਰਪੁਰ ਸੜਕ ਨੂੰ ਜਲਦ ਤਿਆਰ ਕਰਕੇ ਆਵਾਜਾਈ ਪੂਰਨ ਤੌਰ ’ਤੇ ਬਹਾਲ ਕੀਤੀ ਜਾਵੇ- ਕਿਸਾਨ ਆਗੂ ਅਗਲੀ ਖ਼ਬਰ ਕ੍ਰਾਈਸਟ ਕਿੰਗ ਕਾਨਵੈਂਟ ਸਕੂਲ ਦੇ 73 ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।