ਚੱਢਾ ਮਾਰਕੀਟ ’ਚ ਪਾਣੀ ਦੀ ਨਿਕਾਸੀ ਦੇ ਹੱਲ ਤੇ ਬੰਦ ਪਏ ਨਾਲਿਆਂ ਦੀ ਸਫ਼ਾਈ ਲਈ ਨਿਗਮ ਹੋਇਆ ਗੰਭੀਰ
* ਕਮਿਸ਼ਨਰ ਵਲੋਂ ਦੌਰਾ ਕਰਕੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ
*ਹਲਕੇ ਮੀਂਹ ਤੋਂ ਬਾਅਦ ਛੱਪੜ ਦਾ ਰੂਪ ਧਾਰਨ ਕਰ ਰਹੇ ਸ਼ਹਿਰ ਦੇ ਬਾਜ਼ਾਰ
ਫਗਵਾੜਾ, 4 ਅਗਸਤ (ਹਰਜੋਤ ਸਿੰਘ ਚਾਨਾ)-ਬੰਗਾ ਰੋਡ ਸਥਿਤ ਚੱਢਾ ਮਾਰਕੀਟ ‘ਚ ਬਰਸਾਤ ਦੇ ਪਾਣੀ ਦੀ ਸਮੱਸਿਆ ਤੇ ਨਾਲਿਆਂ ਦੀ ਸਫ਼ਾਈ ਦੇ ਮਾਮਲੇ ਨੂੰ ਲੈ ਕੇ ਅੱਜ ਅਖ਼ਬਾਰ ‘ਚ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਨਿਗਮ ਹਰਕਤ ‘ਚ ਆ ਗਿਆ ਹੈ | ਨਿਗਮ ਨੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਆਪਣੇ ਥੜੇ ਤਿੰਨ ਦਿਨਾਂ ਦੇ ਅੰਦਰ ਹਟਾਉਣ ਲਈ ਨੋਟਿਸ ਜਾਰੀ ਕਰ ਦਿੱਤੇ ਹਨ ਤਾਂ ਜੋ ਪਾਣੀ ਦੀ ਨਿਕਾਸੀ ‘ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਕੇ ਸਥਾਈ ਹੱਲ ਕੀਤਾ ਜਾ ਸਕੇ | ਅੱਜ ਸਵੇਰ ਸਮੇਂ ਮੀਂਹ ਨਾਲ ਮੁੜ ਚੱਢਾ ਮਾਰਕੀਟ ਬੁਰੀ ਤਰ੍ਹਾਂ ਪਾਣੀ ਨਾਲ ਭਰ ਗਈ ਤੇ ਤਲਾਅ ਦਾ ਰੂਪ ਧਾਰਨ ਕਰ ਗਈ | ਜਿਸ ਕਾਰਨ ਬੱਸ ਸਟੈਂਡ ਤੇ ਪਿੰਡਾਂ ਤੋਂ ਸਕੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਜਾਣ ਲਈ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਅੱਜ ਨਗਰ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ ਵਜੋਂ ਖ਼ੁਦ ਬਾਜ਼ਾਰ ਦਾ ਦੌਰਾ ਕੀਤਾ ਗਿਆ ਤੇ ਸਥਿਤੀ ਦਾ ਜਾਇਜ਼ਾ ਲਿਆ | ਇਸ ਸਬੰਧੀ ਅੱਜ ਚੱਢਾ ਮਾਰਕੀਟ ਦੇ ਦੁਕਾਨਦਾਰਾਂ ਦੇ ਵਫ਼ਦ ਨੇ ਮੇਅਰ ਰਾਮਪਾਲ ਉੱਪਲ ਤੇ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ ਨਾਲ ਮੁਲਾਕਾਤ ਕਰਕੇ ਮਾਰਕੀਟ ‘ਚ ਲੰਬੇ ਸਮੇਂ ਤੋਂ ਖੜ੍ਹੇ ਪਾਣੀ ਕਾਰਨ ਲੋਕਾਂ ਤੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ | ਵਫ਼ਦ ਨੇ ਦੱਸਿਆ ਕਿ ਬੱਸ ਸਟੈਂਡ ਨੂੰ ਬੰਗਾ ਰੋਡ ਬਾਜ਼ਾਰ ਨਾਲ ਜੋੜਨ ਵਾਲੀ ਇਹ ਮੁੱਖ ਸੜਕ ਹਰ ਮੀਂਹ ਮਗਰੋਂ ਛੱਪੜ ਦਾ ਰੂਪ ਧਾਰ ਲੈਂਦੀ ਹੈ, ਜਿਸ ਕਾਰਨ ਰਾਹਗੀਰਾਂ, ਸਕੂਲੀ ਬੱਚਿਆਂ ਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਨਿਗਮ ਕਮਿਸ਼ਨਰ ਨੇ ਨਿਕਾਸੀ ਪ੍ਰਬੰਧ ਸੁਧਾਰਨ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਭਰੋਸਾ ਦਿੱਤਾ ਕਿ ਤਿੰਨ ਦਿਨਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਜਿੱਥੇ ਵੀ ਪਾਣੀ ਦੀ ਨਿਕਾਸੀ ਵਿਚ ਰੁਕਾਵਟ ਪਾਈ ਗਈ, ਉੱਥੇ ਨਿਗਮ ਵੱਲੋਂ ਸਖ਼ਤ ਕਾਰਵਾਈ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਦਸ ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ, ਪਰ ਅੱਜ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ | ਉਨ੍ਹਾਂ ਆਸ ਜਤਾਈ ਕਿ ਇਸ ਵਾਰ ਨਿਗਮ ਸਿਰਫ਼ ਨੋਟਿਸ ਜਾਰੀ ਕਰਨ ਤੱਕ ਸੀਮਤ ਨਹੀਂ ਰਹੇਗਾ, ਸਗੋਂ ਜ਼ਮੀਨੀ ਪੱਧਰ ‘ਤੇ ਵੀ ਕਾਰਵਾਈ ਕਰਕੇ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਤੋਂ ਰਾਹਤ ਦਿਵਾਏਗਾ | ਇਸੇ ਦੌਰਾਨ ਅੱਜ ਪਏ ਮੀਂਹ ਨਾਲ ਲੋਹਾ ਮੰਡੀ ਤੇ ਹੋਰ ਇਲਾਕਿਆਂ ‘ਚ ਵੀ ਪਾਣੀ ਜਮ੍ਹਾ ਹੋ ਗਿਆ |
ਦ
ਦੁਕਾਨਦਾਰਾ ਨੂੰ ਨੋਟਿਸ ਜਾਰੀ ਕਰਨ ਮੌਕੇ ਨਿਗਮ ਮੇਅਰ ਰਾਮਪਾਲ ਉੱਪਲ, ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ, ਐਸ.ਡੀ.ਓ. ਪ੍ਰਦੀਪ ਚੁਟਾਨੀ ਤੇ ਹਿਤੇਸ਼ ਕੁਮਾਰ | ਤਸਵੀਰ: ਚਾਨਾ
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ |
ਨਡਾਲਾ ਕਾਲਜ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕਰਵਾਏ ਸਹੁੰ ਚੁੱਕ ਸਮਾਗਮ ਦਾ ਦਿ੍ਸ਼ | ਤਸਵੀਰ. ਰਘਬਿੰਦਰ ਸਿੰਘ
05-08-2026