ਚੰਦਨ ਗਰੇਵਾਲ ਵਲੋਂ ਨਡਾਲਾ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ ਕਰਵਾਈ
ਨਡਾਲਾ, 3 ਅਗਸਤ (ਰਘਬਿੰਦਰ ਸਿੰਘ)-ਪੰਜਾਬ ਭਰ ਵਿਚ ਸਫ਼ਾਈ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਨੂੰ ਅੱਜ ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਵੱਲੋਂ ਨਡਾਲਾ ਨਗਰ ਪੰਚਾਇਤ ਵਿਚ ਪੁੱਜ ਕੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ ਕਰਵਾਈ | ਇਸ ਸਮੇਂ ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਕਿ ਸਾਡੇ ਜੋ ਸਫ਼ਾਈ ਕਰਮਚਾਰੀਆਂ ਨੇ ਆਪਣੇ ਹੱਕੀ ਮੰਗਾਂ ਲਈ ਜੋ ਹੜਤਾਲ ਕੀਤੀ ਸੀ, ਉਸ ਸਬੰਧੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ | ਨਾਲ ਹੀ ਜੋ ਬਰਨਾਲਾ ਵਿਚ ਕਾਂਡ ਵਾਪਰਿਆ ਸੀ, ਉਸ ਸਬੰਧੀ ਇੱਕ ਸਿੱਟ ਬਣਾਈ ਗਈ ਹੈ ਅਤੇ ਸਰਕਾਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਸਿੱਟ ਦੇ ਨਤੀਜੇ ਮੁਤਾਬਿਕ ਅਗਲੀ ਕਾਰਵਾਈ ਪੂਰੀ ਇਮਾਨਦਾਰੀ ਨਾਲ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਹੜਤਾਲ ਵਾਪਸ ਲੈ ਲੈਣ, ਜਿਸ ‘ਤੇ ਨਡਾਲਾ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ, ਜਿਸ ਦਾ ਚੇਅਰਮੈਨ ਚੰਦਨ ਗਰੇਵਾਲ ਵੱਲੋਂ ਸਵਾਗਤ ਕੀਤਾ ਗਿਆ | ਇਸ ਸਮੇਂ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਦਿਨੇਸ਼ ਕੁਮਾਰ, ਦੇਵੀ ਸ਼ਾਹ, ਧਰਮਵੀਰ, ਵੀਰੂ, ਧਰਮਚੰਦ, ਸੰਦੀਪ ਕੁਮਾਰ, ਲੱਖਾ ਲਹੌਰੀਆ ਅਤੇ ਹੋਰ ਹਾਜ਼ਰ ਸਨ |