03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਾਈਕਲ ਸਵਾਰ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਏ ਦੋ ਵਿਅਕਤੀ ਗਿ੍ਫ਼ਤਾਰ

ਕਪੂਰਥਲਾ, 2 ਅਗਸਤ (ਸਡਾਨਾ)-ਸਾਈਕਲ ਸਵਾਰ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ ਦੋ ਵਿਅਕਤੀਆਂ ਨੂੰ ਸਦਰ ਪੁਲਿਸ ਨੇ ਕੇਸ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਮੁਹੰਮਦ ਅਫਜ਼ਾਨ ਵਾਸੀ ਯੂ. ਪੀ.

ਅਜੀਤ ਡੈਸਕ 03-08-2026
ਕਪੂਰਥਲਾ, 2 ਅਗਸਤ (ਸਡਾਨਾ)-ਸਾਈਕਲ ਸਵਾਰ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ ਦੋ ਵਿਅਕਤੀਆਂ ਨੂੰ ਸਦਰ ਪੁਲਿਸ ਨੇ ਕੇਸ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਮੁਹੰਮਦ ਅਫਜ਼ਾਨ ਵਾਸੀ ਯੂ.ਪੀ. ਹਾਲ ਵਾਸੀ ਕੋਟ ਕਰਾਰ ਖਾਂ ਨੇ ਦੱਸਿਆ ਕਿ ਬੀਤੇ ਦਿਨ ਉਹ ਸ਼ਹਿਰ ਤੋਂ ਆਪਣੇ ਸਾਈਕਲ ‘ਤੇ ਪਿੰਡ ਆ ਰਿਹਾ ਸੀ, ਜਦੋਂ ਉਹ ਵਡਾਲਾ ਪੁਲ ਦੇ ਨੇੜੇ ਪਹੁੰਚਿਆ ਤਾਂ ਰੁਕ ਕੇ ਫ਼ੋਨ ਸੁਣਨ ਲੱਗ ਪਿਆ, ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਮਾਰਕੁੱਟ ਕਰਕੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਤੇ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਭਾਲ ਕਰਨ ‘ਤੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਫ਼ੋਨ ਕਥਿਤ ਦੋਸ਼ੀ ਵਿਸ਼ਾਲ ਉਰਫ਼ ਗੁੱਲਾ ਵਾਸੀ ਬਹੂਈ ਤੇ ਜਸ਼ਨ ਗਿੱਲ ਵਾਸੀ ਸ਼ੇਖੂਪੁਰ ਨੇ ਖੋਹਿਆ ਹੈ | ਥਾਣਾ ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਉਪਰੰਤ ਉਨ੍ਹਾਂ ਦੇ ਕਬਜ਼ੇ ਵਿਚੋਂ ਮੋਬਾਈਲ ਫ਼ੋਨ ਅਤੇ ਵਾਰਦਾਤ ਮੌਕੇ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਜਗਦੀਸ਼ ਕੁਮਾਰ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਜਪਾ ਨੇ ਕੱਢੀ ਕਲਸ਼ ਯਾਤਰਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਹਰ ਵਰਕਰ ਇੱਕਜੁੱਟ ਹੋ ਕੇ ਕੰਮ ਕਰੇ- ਸਤਵਿੰਦਰ ਔਜਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।