06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ਼ਹੀਦੀ ਦਿਹਾੜੇ ਮੌਕੇ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਵੱਲੋਂ ਮੈਡੀਕਲ ਕੈਂਪ ਅਤੇ ਆਪੇ੍ਸ਼ਨਾਂ ਤੇ ਵਿਸ਼ੇਸ਼ ਛੋਟ

ਅਜੀਤ ਡੈਸਕ 30-07-2026
ਸੁਲਤਾਨਪੁਰ ਲੋਧੀ, 29 ਜੁਲਾਈ (ਥਿੰਦ)-ਉੱਚ ਪੱਧਰੀ ਤੇ ਸਰਵੋਤਮ ਸਿਹਤ ਸਹੂਲਤਾਂ ਦੇਣ ਵਾਲੇ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਵੱਲੋਂ 31 ਜੁਲਾਈ ਨੂੰ ਦੇਸ਼ ਦੇ ਮਹਾਨ ਸਪੂਤ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੁਫ਼ਤ ਮੈਡੀਕਲ ਕੈਂਪ ਅਤੇ ਵੱਖ ਵੱਖ ਤਰ੍ਹਾਂ ਦੇ ਆਪ੍ਰੇਸ਼ਨਾਂ ਜਿਨ੍ਹਾਂ ਵਿਚ ਹਰਨੀਆਂ, ਅਪੈਂਡਿਕਸ,ਪਿੱਤੇ ਦੀਆਂ ਪੱਥਰੀਆਂ, ਬੱਚੇ ਦਾਨੀ ਦੀਆਂ ਰਸੌਲੀਆਂ, ਬਵਾਸੀਰ,ਫਿਸਟੁੱਲਾ ਆਦਿ ਅਪ੍ਰੇਸ਼ਨ ਸਿਰਫ਼ 19999 ਰੁਪਏ ਵਿਚ ਕੀਤੇ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਕੋਲੋਂ ਦਵਾਈਆਂ, ਬੇਹੋਸ਼ੀ ਅਤੇ ਰਹਿਣ ਸਹਿਣ ਦਾ ਕੋਈ ਖ਼ਰਚ ਨਹੀਂ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਆਧੁਨਿਕ ਮਸ਼ੀਨਾਂ ਅਤੇ ਯੰਤਰ ਹਨ ਜਿਨ੍ਹਾਂ ਨਾਲ਼ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ | ਬਹੁਤੇ ਓਪਰੇਸ਼ਨ ਨਵੀਂ ਤਕਨੀਕ ਨਾਲ ਦੂਰਬੀਨ ਰਾਹੀਂ ਕੀਤੇ ਜਾਂਦੇ ਹਨ ਜਿਸ ਵਿਚ ਮਰੀਜ਼ਾਂ ਨੂੰ ਬਹੁਤ ਘੱਟ ਤਕਲੀਫ਼ ਸਹਿਣੀ ਪੈਂਦੀ ਹੈ | ਮਰੀਜ਼ ਬਹੁਤ ਜਲਦੀ ਸਿਹਤਯਾਬ ਹੋ ਜਾਂਦੇ ਹਨ |ਇਸ ਮੌਕੇ ਹਸਪਤਾਲ ਦੇ ਚੇਅਰਮੈਨ ਹੈੱਡਮਾਸਟਰ ਸੁਰਜਨ ਸਿੰਘ ਨੇ ਦੱਸਿਆ ਕਿ ਔਰਤ ਰੋਗਾਂ ਦੀ ਮਾਹਿਰ ਡਾਕਟਰ 24 ਘੰਟੇ ਉਪਲਬਧ ਹੈ |ਹਰ ਤਰ੍ਹਾਂ ਦੀ ਡਲਿਵਰੀ ਦਰਦ ਰਹਿਤ ਕੀਤੀ ਜਾਂਦੀ ਹੈ | ਔਰਤਾਂ ਦੇ ਹਰ ਤਰ੍ਹਾਂ ਦੇ ਰੋਗ ਜਿਸ ਵਿਚ ਬੱਚੇਦਾਨੀ ਅਤੇ ਛਾਤੀ ਦੀਆਂ ਰਸੌਲੀਆਂ ਦਾ ਇਲਾਜ ਨਵੀਂ ਤਕਨੀਕ ਨਾਲ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਆਧੁਨਿਕ ਤਕਨੀਕ ਨਾਲ ਗੋਡਿਆਂ ਦੇ ਆਪ੍ਰੇਸ਼ਨ ਅਤੇ ਹੱਡੀਆਂ ਨਾਲ਼ ਸੰਬੰਧਿਤ ਬਿਮਾਰੀਆਂ ਦਾ ਇਲਾਜ ਉਪਲਬਧ ਹੈ | ਉਨ੍ਹਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਇੱਕ ਹੀ ਛੱਤ ਥੱਲੇ ਸਾਰੀਆਂ ਬਿਮਾਰੀਆਂ ਦੇ ਇਲਾਜ ਉਪਲਬਧ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਸਿਹਤ ਯੋਜਨਾ ਅਧੀਨ ਮਰੀਜ਼ਾਂ ਦਾ 10 ਲੱਖ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ |
ਪਿਛਲੀ ਖ਼ਬਰ ਸੰਤ ਬਾਬਾ ਫੂਲਾ ਸਿੰਘ ਦੀ ਯਾਦ ’ਚ 117ਵਾਂ ਧਾਰਮਿਕ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਸਮਾਪਤ ਅਗਲੀ ਖ਼ਬਰ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਕੈਰੀਅਰ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਵੱਖ-ਵੱਖ ਕੋਰਸਾਂ ’ਚ ਦਾਖਲਾ ਲੈਣ-ਡ. ਨਵਲੀਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।