03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪੰਜਾਬ ਦੇ ਵਪਾਰੀ, ਕਿਸਾਨ ਅਤੇ ਮਜ਼ਦੂਰ ਚਾਹੁੰਦੇ ਹਨ ਅਕਾਲੀ ਦਲ ਦੀ ਸਰਕਾਰ- ਬਿੰਦਰ ਰਾਵਲਪਿੰਡੀ

ਅਜੀਤ ਡੈਸਕ 20-07-2026
ਫਗਵਾੜਾ, 19 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਦੇ ਵਪਾਰੀ, ਕਿਸਾਨ ਅਤੇ ਮਜ਼ਦੂਰ ਚਾਹੁੰਦੇ ਹਨ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ, ਕਿਉਂਕਿ ਸ਼ੋ੍ਰਮਣੀ ਅਕਾਲੀ ਦਲ ਦੇ ਰਾਜ ਭਾਗ ਦੌਰਾਨ ਹੀ ਪੰਜਾਬ ਖ਼ੁਸ਼ਹਾਲ ਸੀ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦਿਹਾਤੀ ਐਸ. ਸੀ. ਵਿੰਗ ਦੇ ਪ੍ਰਧਾਨ ਅਤੇ ਟਕਸਾਲੀ ਅਕਾਲੀ ਆਗੂ ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਪੰਜਾਬ ਵਿਕਾਸ ਦੀਆਂ ਲੀਹਾਂ ਤੋਂ ਲਹਿ ਚੁੱਕਾ ਹੈ | ਬਿਨਾਂ ਪੈਸੇ ਤੋਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਹਨ | ਵਿਦੇਸ਼ਾਂ ਵਿਚ ਬੈਠੇ ਪੰਜਾਬੀ ਭਰਾਂ ਆਪਣੀਆਂ ਜ਼ਮੀਨਾਂ ਵੇਚਣ ਲਈ ਮਜਬੂਰ ਹੋ ਰਹੇ ਹਨ | ਮੁੱਖ ਮੰਤਰੀ ਚੁਟਕਲੇ ਅਤੇ ਬਾਦਲਾਂ ਨੂੰ ਭਿੱਡਕੇ ਸਮਾਂ ਬਤੀਤ ਕਰੀ ਜਾ ਰਿਹਾ ਹੈ | ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਕਿ ਇੰਡਸਟਰੀ ਪੰਜਾਬ ਤੋਂ ਬਾਹਰ ਜਾ ਰਹੀ ਹੈ, ਫਗਵਾੜਾ ਹਲਕਾ ਇੰਡਸਟਰੀ ਦਾ ਹੱਬ ਮੰਨਿਆ ਜਾਂਦਾ ਸੀ ਜੋ ਕਿ ਖ਼ਤਮ ਹੋ ਗਿਆ | ਬਿਜ਼ਨਸਮੈਨ ਬਾਹਰਲੇ ਰਾਜਾ ਵਿਚ ਆਪਣਾ ਕਾਰੋਬਾਰ ਕਰਨ ਲਈ ਮਜਬੂਰ ਹੋ ਰਹੇ ਹਨ |
ਪਿਛਲੀ ਖ਼ਬਰ ਮਗਨਰੇਗਾ ਕਰਮਚਾਰੀਆਂ ’ਤੇ ਲਾਠੀਚਾਰਜ ਅਤੇ ਨੌਕਰੀਆਂ ਤੋਂ ਕੱਢੇ ਜਾਣ ਦੀ ਕਿਰਤੀ ਕਿਸਾਨ ਯੂਨੀਅਨ ਵਲੋਂ ਨਿੰਦਾ ਅਗਲੀ ਖ਼ਬਰ ਬਾਬਾ ਚਰਨ ਦਾਸ ਦੀ ਸਾਲਾਨਾ ਬਰਸੀ ਦੇ ਸੰਬੰਧ ਵਿਚ ਸਮਾਗਮ 30 ਨੂੰ ਖੈੜਾ ਬੇਟ ਵਿਖੇ - ਮਹਾਤਮਾ ਮੁਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।