12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪਿੰਡ ਨੰਗਲ ਲੁਬਾਣਾ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਨੌਜਵਾਨ ਦੇ ਮਾਮਲੇ ’ਚ ਚਾਰ ਗਿ੍ਫ਼ਤਾਰ

ਅਜੀਤ ਡੈਸਕ 18-07-2026

ਕਪੂਰਥਲਾ, 17 ਜੁਲਾਈ (ਸਡਾਨਾ)- ਬੀਤੇ ਦਿਨ ਪਿੰਡ ਨੰਗਲ ਲੁਬਾਣਾ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਇਕ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਨੂੰ ਹੱਲ ਕਰਦਿਆਂ ਥਾਣਾ ਬੇਗੋਵਾਲ ਪੁਲਿਸ ਨੇ ਦੋ ਨਬਾਲਗ ਲੜਕਿਆਂ ਸਮੇਤ ਚਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਪੀ. ਡੀ. ਹਰਿੰਦਰ ਸਿੰਘ ਗਿੱਲ ਤੇ ਡੀ.ਐਸ.ਪੀ. ਭੁਲੱਥ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਵਾਰਦਾਤ ਉਪਰੰਤ ਕੇਸ ਦਰਜ ਕਰਕੇ ਇਸਦੀ ਤਫ਼ਤੀਸ਼ ਆਰੰਭ ਕੀਤੀ ਗਈ| ਉਨ੍ਹਾਂ ਦੱਸਿਆ ਕਿ ਗੱਡੀ ਲੰਘਣ ਕਾਰਨ ਮਿ੍ਤਕ ਨੌਜਵਾਨ ਗੁਰਮੀਤ ਸਿੰਘ ਦੇ ਪਾਣੀ ਦੇ ਛਿੱਟੇ ਪੈ ਗਏ ਜਿਸ ਉਪਰੰਤ ਉਸਦੀ ਕਾਰ ਸਵਾਰ ਇਕ ਨਬਾਲਗ ਤੇ ਉਸਦੇ ਸਾਥੀ ਸਤਵਿੰਦਰਜੀਤ ਸਿੰਘ ਉਰਫ ਗੌਰਵ ਵਾਸੀ ਰਾਏਪੁਰਪੀਰਬਖ਼ਸ਼ ਨਾਲ ਤਕਰਾਰ ਹੋ ਗਈ | ਕੁੱਝ ਸਮੇਂ ਬਾਅਦ ਦੋਵੇਂ ਕਾਰ ਸਵਾਰ ਮੌਕੇ ਤੋਂ ਚਲੇ ਗਏ | ਜਦੋਂ ਦੁਬਾਰਾ ਵਾਪਸ ਆਏ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ਜਸਵਿੰਦਰ ਸਿੰਘ ਉਰਫ ਕਰਨ, ਵਾਸੀ ਪਿੰਡ ਡਾਲਾ ਤੇ ਇਕ ਹੋਰ ਨਬਾਲਗ ਨੌਜਵਾਨ ਵੀ ਸੀ ਜਿਨ੍ਹਾਂ ਦੀ ਮਿ੍ਤਕ ਗੁਰਮੀਤ ਸਿੰਘ ਵਾਸੀ ਨੰਗਲ ਲੁਬਾਣਾ ਨਾਲ ਅੱਡਾ ਮੁੰਡੀ ਰੋਡ ‘ਤੇ ਦੁਬਾਰਾ ਤਕਰਾਰ ਹੋ ਗਈ ਤੇ ਉਕਤ ਚਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੁਰਮੀਤ ਸਿੰਘ ‘ਤੇ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਐਸ.ਪੀ. ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਤਫ਼ਤੀਸ਼ ਦੌਰਾਨ ਚਾਰਾਂ ਹਮਲਾਵਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਬ੍ਰੀਜਾ ਗੱਡੀ, ਦੋ ਦਾਤਰ ਤੇ ਇਕ ਖੰਡਾ ਬਰਾਮਦ ਕੀਤਾ ਹੈ ਤੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਐਸ.ਪੀ. ਗਿੱਲ ਨੇ ਨੌਜਵਾਨ ਵਰਗ ਨੂੰ ਖ਼ਾਸ ਕਰਕੇ ਅਪੀਲ ਕੀਤੀ ਕਿ ਸੜਕ ‘ਤੇ ਚਲਦੇ ਸਮੇਂ ਮਾਮੂਲੀ ਤਕਰਾਰ ਹੋ ਜਾਣ ਸਮੇਂ ਤੈਸ਼ ਵਿਚ ਨਾ ਆਉਣ ਤੇ ਸਬਰ ਨਾਲ ਕੰਮ ਲੈਣ ਕਿਉਂਕਿ ਛੋਟੀ ਜਿਹੀ ਗਲਤੀ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ ਜਿਸਦਾ ਸਾਰੀ ਜ਼ਿੰਦਗੀ ਪਛਤਾਵਾ ਹੁੰਦਾ ਹੈ |

ਪਿਛਲੀ ਖ਼ਬਰ ਬੀ. ਕੇ. ਯੂ. ਏਕਤਾ ਡਕੌਂਦਾ ਯੂਨੀਅਨ ਨੇ ਦਿੱਤਾ ਪਾਵਰਕਾਮ ਦੇ ਸਹਾਇਕ ਚੀਫ਼ ਇੰਜੀਨੀਅਰ ਨੂੰ ਮੰਗ ਪੱਤਰ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 22 ਜੁਲਾਈ ਨੂੰ ਟੋਲ ਪਲਾਜ਼ੇ ਫ਼੍ਰੀ ਕੀਤੇ ਜਾਣਗੇ-ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।