22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਭਾਜਪਾ ਆਗੂਆਂ ਤੇ ਵਰਕਰਾਂ ਨੇ ਵੱਖ-ਵੱਖ ਮੰਡਲਾਂ ਵਿਚ ਜਨਤਕ ਥਾਵਾਂ ਨੂੰ ਸਾਫ਼ ਕਰਨ ਲਈ ਚਲਾਈ ਸਫ਼ਾਈ ਮੁਹਿੰਮ

ਅਜੀਤ ਡੈਸਕ 16-07-2026
ਕਪੂਰਥਲਾ, 15 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਹਾਈ ਕਮਾਂਡ ਦੇ ਆਦੇਸ਼ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੇ ਵੱਖ-ਵੱਖ ਮੰਡਲਾਂ ਵਿਚ ਸਫ਼ਾਈ ਮੁਹਿੰਮ ਚਲਾਈ ਗਈ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਨੇ ਮੰਡਲ ਸ਼ਹਿਰ 1, ਮੰਡਲ 2, ਮੰਡਲ ਸਦਰ ਦੋਨਾ ਪਿੰਡ ਖੋਜੇਵਾਲ ਤੇ ਕਾਲਾ ਸੰਘਿਆਂ ਵਿਚ ਜਨਤਕ ਥਾਵਾਂ ਦੀ ਸਫ਼ਾਈ ਕੀਤੀ | ਇਸ ਮੌਕੇ ਬੋਲਦਿਆਂ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਨੂੰ ਇਕ ਜਨ ਅੰਦੋਲਨ ਵਿਚ ਤਬਦੀਲ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਫ਼ਾਈ ਬਣਾਈ ਰੱਖਣਾ ਜਾਂ ਸਫ਼ਾਈ ਰੱਖਣਾ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ | ਇਸ ਲਈ ਲੋਕਾਂ ਨੂੰ ਆਪਣੇ ਘਰਾਂ, ਬਾਜ਼ਾਰਾਂ ਤੇ ਜਨਤਕ ਥਾਵਾਂ ਦੀ ਸਾਫ਼ ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਭਵਿੱਖ ਵਿਚ ਵੀ ਭਾਜਪਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਸਫ਼ਾਈ ਸਬੰਧੀ ਜਨਤਕ ਜਾਗਰੂਕਤਾ ਮੁਹਿੰਮ ਚਲਾਏਗੀ | ਇਸ ਮੌਕੇ ਮੰਡਲ ਸਦਰ ਦੇ ਪ੍ਰਧਾਨ ਸਰਬਜੀਤ ਸਿੰਘ ਦਿਉਲ, ਮੰਡਲ 2 ਦੇ ਪ੍ਰਧਾਨ ਲੱਕੀ ਸਰਪੰਚ, ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਧਾ, ਮੰਡਲ 1 ਦੇ ਪ੍ਰਧਾਨ ਕਮਲਜੀਤ ਪ੍ਰਭਾਕਰ, ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਡਾ. ਅਨੁਰਾਗ ਸ਼ਰਮਾ, ਕੌਂਸਲਰ ਵਿੱਕੀ ਗੁਜਰਾਲ, ਮੱਸਾ ਸਿੰਘ ਮਾਡਲ ਟਾਊਨ ਵਾਲੇ, ਯਾਦਵਿੰਦਰ ਪਾਸੀ ਅਸ਼ੀਸ਼ ਕੁਮਾਰ, ਬਲਜਿੰਦਰ ਲੁਧਿਆਣਵੀ, ਅਸ਼ਵਨੀ ਤੁਲੀ, ਤੀਰਥ ਸਿੰਘ ਨੰਬਰਦਾਰ, ਕਬੱਡੀ ਖਿਡਾਰੀ ਮਨਵੀਰ ਸਿੰਘ ਮੁੰਨਾ, ਚਰਨਜੀਤ ਸਿੰਘ, ਮਨੋਹਰ ਲਾਲ, ਸ਼ੰਭੂ ਲਾਲ, ਡਾ. ਅਮਰਨਾਥ, ਮਾਨਕ ਗਰੋਵਰ, ਅਮਿੱਤ, ਕਰਨ ਰਾਜਪੂਤ, ਸੁਨੀਲ ਕੁਮਾਰ, ਸੁਨੀਲ ਕੁਮਾਰ ਸ਼ਰਮਾ, ਉਪਿੰਦਰ ਸਿੰਘ ਬੱਗਾ, ਗੁਰਸਾਬ ਕੁਮਾਰ, ਗਣੇਸ਼ ਕੁਮਾਰ, ਰਮੇਸ਼ ਕੁਮਾਰ, ਰਜਿੰਦਰ ਕੁਮਾਰ, ਡਾ. ਆਦੇਸ਼, ਰਕੇਸ਼ ਕੁਮਾਰ ਸਰਨਾ, ਹਰਪ੍ਰੀਤ ਹੈਪੀ, ਰਾਜਪਾਲ, ਜਸਕਰਨ ਸਿੰਘ, ਰਾਜ ਕੁਮਾਰ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਹੋਟਲ ਦੀ ਲਿਫਟ ਵਿਚ ਤਕਨੀਕੀ ਖ਼ਰਾਬੀ ਕਾਰਨ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਕੰਵਰ ਇਕਬਾਲ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲੇ੍ ਭਰ ਦੀ ਅਹਿਮ ਮੀਟਿੰਗ ਭੰਡਾਲ ਬੇਟ ਵਿਖੇ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।