22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਵਕਾਲਤ ਦੀ ਪੜ੍ਹਾਈ ਕਰਦੀ ਵਿਦਿਆਰਥਣ ਖ਼ੁਸ਼ੀ ਓਬਰਾਏ ਨੇ ਕੀਤੀ ਡੀ. ਸੀ. ਤੇ ਐਸ. ਐਸ. ਪੀ. ਨਾਲ ਮੁਲਾਕਾਤ

ਅਜੀਤ ਡੈਸਕ 16-07-2026
ਕਪੂਰਥਲਾ, 15 ਜੁਲਾਈ (ਸਡਾਨਾ)- ਸੀਨੀਅਰ ਪੱਤਰਕਾਰ ਨਵੀਨ ਓਬਰਾਏ ਦੀ ਬੇਟੀ ਅਤੇ ਪੱਤਰਕਾਦ ਸੰਦੀਪ ਓਬਰਾਏ ਦੀ ਭਤੀਜੀ ਖ਼ੁਸ਼ੀ ਓਬਰਾਏ ਜੋ ਕਿ ਵਕਾਲਤ ਦੀ ਪੜ੍ਹਾਈ ਕਰ ਰਹੀ ਹੈ ਵਲੋਂ ਅੱਜ ਇੰਟਰਨਸ਼ਿਪ ਦੇ ਸਮੇਂ ਦੌਰਾਨ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਤੇ ਐਸ.ਐਸ.ਪੀ. ਗੌਰਵ ਤੂਰਾ ਨਾਲ ਮੁਲਾਕਾਤ ਕੀਤੀ ਤੇ ਵਕਾਲਤ ਨਾਲ ਸਬੰਧਿਤ ਕਾਨੂੰਨੀ ਵਿਸ਼ਿਆਂ ਨੂੰ ਲੈ ਕੇ ਉਕਤ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ | ਇਸ ਮੌਕੇ ਡੀ.ਸੀ. ਅਕਾਸ਼ ਬਾਂਸਲ ਤੇ ਐਸ.ਐਸ.ਪੀ. ਗੌਰਵ ਤੂਰਾ ਨੇ ਖ਼ੁਸ਼ੀ ਓਬਰਾਏ ਦੀ ਮਿਹਨਤ ਤੇ ਲਗਨ ਨੂੰ ਦੇਖਦਿਆਂ ਉਸਨੂੰ ਆਸ਼ੀਰਵਾਦ ਦਿੱਤਾ ਤੇ ਨਿਰੰਤਰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ | ਖ਼ੁਸ਼ੀ ਓਬਰਾਏ ਨੇ ਕਿਹਾ ਕਿ ਹ ਵਕਾਲਤ ਦੀ ਪੜ੍ਹਾਈ ਕਰਕੇ ਕਮਜ਼ੋਰ ਤੇ ਜ਼ਰੂਰਤਮੰਦ ਵਰਗ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੀ ਆਵਾਜ਼ ਬੰਨ੍ਹਣਾ ਚਾਹੁੰਦੀ ਹੈ ਤੇ ਇਹ ਸਿੱਖਿਆ ਉਸਨੂੰ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ | ਐਸ.ਐਸ.ਪੀ. ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਨੂੰ ਵਕਾਲਤ ਦੀ ਪੜ੍ਹਾਈ ਵਿਚ ਵੀ ਅੱਗੇ ਆਉਣਾ ਚਾਹੀਦਾ ਹੈ, ਇਸ ਰਾਹੀਂ ਵੀ ਉਹ ਸਮਾਜ ਦੇ ਵੱਖ-ਵੱਖ ਵਰਗਾਂ ਦੀ ਸੇਵਾ ਕਰ ਸਕਦੇ ਹਨ |
ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਤੇ ਐਸ.ਐਸ.ਪੀ. ਗੌਰਵ ਤੂਰਾ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਦੇ ਹੋਏ ਵਕਾਲਤ ਦੀ ਪੜ੍ਹਾਈ ਕਰਦੀ ਵਿਦਿਆਰਥਣ ਖ਼ੁਸ਼ੀ ਓਬਰਾਏ ਤੇ ਉਸਦਾ ਪਿਤਾ ਪੱਤਰਕਾਰ ਨਵੀਨ ਓਬਰਾਏ | ਅਜੀਤ ਤਸਵੀਰ
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲੇ੍ ਭਰ ਦੀ ਅਹਿਮ ਮੀਟਿੰਗ ਭੰਡਾਲ ਬੇਟ ਵਿਖੇ ਹੋਈ ਅਗਲੀ ਖ਼ਬਰ ਡਾ. ਚੱਬੇਵਾਲ ਵਲੋਂ ਫਗਵਾੜਾ ਦੀ ਮੁੱਖ ਸਰਵਿਸ ਲੇਨ ਦੇ ਨਿਰਮਾਣ ਕਾਰਜ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।