08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਕਪੂਰਥਲਾ ਡਵੀਜ਼ਨ ਦੇ 7 ਡਾਕ ਘਰ ਐਤਵਾਰ ਨੂੰ ਵੀ ਖੁੱਲ੍ਹਣਗੇ

ਅਜੀਤ ਡੈਸਕ 15-07-2026
ਕਪੂਰਥਲਾ, 14 ਜੁਲਾਈ (ਸਡਾਨਾ)-ਰੱਖੜੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਹੂਲਤ ਲਈ ਰੱਖੜੀ ਦੇ ਪਾਰਸਲਾਂ ਦੀ ਸਮੇਂ ਸਿਰ ਡਿਲਿਵਰੀ ਯਕੀਨੀ ਬਣਾਉਣ ਦੇ ਮਕਸਦ ਨਾਲ ਡਾਕ ਵਿਭਾਗ ਕਪੂਰਥਲਾ ਡਵੀਜ਼ਨ ਨੇ 15 ਜੁਲਾਈ ਤੋਂ 28 ਅਗਸਤ ਤੱਕ ਐਤਵਾਰ ਅਤੇ ਡਾਕ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ 7 ਪ੍ਰਮੁੱਖ ਡਾਕ ਘਰਾਂ ਨੂੰ ਖੁੱਲਾ ਰੱਖਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਡੈਂਟ ਪੋਸਟ ਆਫ਼ਿਸ ਕਪੂਰਥਲਾ ਡਵੀਜ਼ਨ ਵਿਕਾਸ ਸ਼ਰਮਾ ਨੇ ਦੱਸਿਆ ਕਿ ਰੱਖੜੀ ਮੇਲ ਡਾਕ ਵਿਚ ਹੋਣ ਵਾਲੇ ਸੰਭਾਵਿਤ ਵਾਧੇ ਨੂੰ ਮੁੱਖ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਦੇਸ਼ ਵਿਦੇਸ਼ ਵਿਚ ਸਮੇਂ ਸਿਰ ਰੱਖੜੀਆਂ ਦੇ ਪਾਰਸਲ ਪਹੁੰਚਾਏ ਜਾ ਸਕਣ | ਉਨ੍ਹਾਂ ਦੱਸਿਆ ਕਿ ਡਾਕ ਸੇਵਾਵਾਂ ਤੋਂ ਇਲਾਵਾ ਸਾਰੇ ਨਿਰਧਾਰਿਤ ਡਾਕ ਘਰਾਂ ਵਿਚ ਆਧਾਰ, ਇਨਰੋਲਮੈਂਟ ਅਤੇ ਆਧਾਰ ਅੱਪਡੇਟ ਸੇਵਾਵਾਂ ਵੀ ਉਪਲਬਧ ਹੋਣਗੀਆਂ | ਇਨ੍ਹਾਂ 7 ਡਾਕ ਘਰਾਂ ਵਿਚ ਮੁੱਖ ਡਾਕ ਘਰ ਕਪੂਰਥਲਾ, ਮੁੱਖ ਡਾਕ ਘਰ ਫਗਵਾੜਾ, ਡਾਕ ਘਰ ਐਲ.ਪੀ.ਯੂ. ਕੈਂਪਸ, ਉਪ ਡਾਕ ਘਰ ਸੁਲਤਾਨਪੁਰ ਲੋਧੀ, ਉਪ ਡਾਕ ਘਰ ਨੂਰਮਹਿਲ, ਉਪ ਡਾਕ ਘਰ ਕਰਤਾਰਪੁਰ ਅਤੇ ਉਪ ਡਾਕ ਘਰ ਨਕੋਦਰ ਸ਼ਾਮਲ ਹਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ ਦੋ ਨੌਜਵਾਨ ਕਾਬੂ, ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।