11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਰਵਨੀਤ ਬਿੱਟੂ ਹਿੰਦੂ ਸਿੱਖਾਂ ਨੂੰ ਲੜਾ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਨੂੰ ਫਿਰਦਾ-ਅਵਤਾਰ ਮੰਗੀ

ਅਜੀਤ ਡੈਸਕ 14-07-2026

ਫਗਵਾੜਾ, 13 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਮਣੀ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਅਵਤਾਰ ਸਿੰਘ ਮੰਗੀ ਜਗਪਾਲ ਨੇ ਆਖਿਆ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਤਲੁਜ ਫ਼ਿਲਮ ‘ਚ 25 ਹਜ਼ਾਰ ਲਾਵਾਰਸ ਲਾਸ਼ਾਂ ਦੇ ਦਾਅਵੇ ਸਾਬਤ ਕਰਨ ਦੀ ਗੱਲ ਕਰ ਰਿਹਾ ਹੈ ਉਹ ਦੱਸੇ ਕਿ ਉਸ ਦੇ ਦਾਦੇ ਬੇਅੰਤ ਸਿੰਘ ਨੇ ਫਗਵਾੜਾ ਹਲਕੇ ਦੇ ਕੌਮ ਦੀ ਹੀਰੇ ਕਿਉਂ ਮਰਵਾਏ | ਮੰਗੀ ਨੇ ਆਖਿਆ ਕਿ ਸਾਨੂੰ ਤਾਂ ਫਗਵਾੜਾ ਹਲਕੇ ਦਾ ਦਰਦ ਸਾਡੇ ਹਿਰਦਿਆਂ ਵਿਚੋਂ ਹਾਲੇ ਤੱਕ ਨਹੀਂ ਜਾ ਰਿਹਾ | ਬੇਅੰਤ ਸਿੰਘ ਨੇ ਤਾਂ ਪੂਰੀ ਪੰਜਾਬ ਦੀ ਜਵਾਨੀ ਹੀ ਮਰਵਾ ਦਿੱਤੀ ਸੀ | ਅਵਤਾਰ ਸਿੰਘ ਮੰਗੀ ਨੇ ਆਖਿਆ ਕਿ ਰਵਨੀਤ ਬਿੱਟੂ ਸਿੱਖਾਂ ਨੂੰ ਹਿੰਦੂਆਂ ਨਾਲ ਲੜਾਕੇ ਪੰਜਾਬ ਦਾ ਮਾਹੌਲ ਮੁੜ ਖ਼ਰਾਬ ਕਰਨਾ ਚਾਹੁੰਦਾ ਹੈ |

ਪਿਛਲੀ ਖ਼ਬਰ ਰਾਜਾ ਲਦੇਹ ਨੂੰ ਜ਼ਮਾਨਤ ਮਿਲਣ ’ਤੇ ਹਲਕਾ ਰਾਜਾਸਾਂਸੀ ਦੇ ਅਕਾਲੀਆਂ ਵਿਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਸਾਹਿਤਕ ਪੱਤਰਿਕਾ ‘ਰਚਨਾਂਜਲੀ’ ਦੇ ਚੌਥੇ ਅੰਕ ਨੂੰ ਅੱਜ ਸੰਤ ਸੀਚੇਵਾਲ ਕਰਨਗੇ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।