11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਾਹਿਤਕ ਪੱਤਰਿਕਾ ‘ਰਚਨਾਂਜਲੀ’ ਦੇ ਚੌਥੇ ਅੰਕ ਨੂੰ ਅੱਜ ਸੰਤ ਸੀਚੇਵਾਲ ਕਰਨਗੇ ਲੋਕ ਅਰਪਣ

ਅਜੀਤ ਡੈਸਕ 14-07-2026

 ਸੁਲਤਾਨਪੁਰ ਲੋਧੀ, 13 ਜੁਲਾਈ (ਨਰੇਸ਼ ਹੈਪੀ)-ਸਾਹਿਤਕ ਸੰਸਥਾ ਰਚਨਾਂਜਲੀ ਵੱਲੋਂ ਪ੍ਰਕਾਸ਼ਿਤ ਸਾਹਿਤਕ ਪੱਤਰਿਕਾ ‘ਰਚਨਾਂਜਲੀ’ ਦੇ ਚੌਥੇ ਅੰਕ ਦਾ ਲੋਕ ਅਰਪਣ 14 ਜੁਲਾਈ ਨੂੰ ਪਵਿੱਤਰ ਕਾਲੀ ਵੇਈਾ ਦੇ ਕੰਢੇ ਸਥਿਤ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਸਵੇਰੇ 11 ਵਜੇ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਕੀਤਾ ਜਾਵੇਗਾ | ਸਮਾਗਮ ਦੀ ਪ੍ਰਧਾਨਗੀ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਕਰਨਗੇ | ਵਾਤਾਵਰਣ ਅਤੇ ਸਾਹਿਤ ਪ੍ਰੇਮੀ ਮਨੋਜ ਸ਼ਰਮਾ ਨੇ ਦੱਸਿਆ ਕਿ ਇਹ ਸਮਾਗਮ ਪਵਿੱਤਰ ਕਾਲੀ ਵੇਈਾ ਦੀ ਕਾਰ ਸੇਵਾ ਦੀ 26ਵੀਂ ਵਰ੍ਹੇਗੰਢ ਨੂੰ ਸਮਰਪਿਤ ਹੈ | ਇਸ ਮੌਕੇ ਸਾਹਿਤ, ਸਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਪ੍ਰਸਿੱਧ ਸਾਹਿਤਕਾਰ, ਕਵੀ, ਲੇਖਕ ਅਤੇ ਬੁੱਧੀਜੀਵੀ ਸ਼ਿਰਕਤ ਕਰਨਗੇ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ‘ਰਚਨਾਂਜਲੀ’ ਦੇ ਨਵੇਂ ਅੰਕ ਦਾ ਰਸਮੀ ਲੋਕ ਅਰਪਣ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸਮਕਾਲੀ ਸਾਹਿਤ, ਸਿਰਜਣਾਤਮਕ ਲੇਖਨ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਵੀ ਕੀਤਾ ਜਾਵੇਗਾ | ਸਮਾਗਮ ਦੀ ਆਯੋਜਕ ਅਤੇ ਰਚਨਾਂਜਲੀ ਦੀ ਸੰਪਾਦਕ ਮਾਲਾ ਅਗਰਵਾਲ ਮਾਧਵੀ ਨੇ ਸਾਹਿਤ ਪ੍ਰੇਮੀਆਂ, ਲੇਖਕਾਂ ਅਤੇ ਪਾਠਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਰਵਨੀਤ ਬਿੱਟੂ ਹਿੰਦੂ ਸਿੱਖਾਂ ਨੂੰ ਲੜਾ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਨੂੰ ਫਿਰਦਾ-ਅਵਤਾਰ ਮੰਗੀ ਅਗਲੀ ਖ਼ਬਰ ਮਕਸੂਦਪੁਰ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹਿਲਾ ਵਿੰਗ ਦੀ ਇਕਾਈ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।