13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਰੇਲ ਸੇਵਾ ਦੀ ਯਾਤਰਾ ਦੇ 39 ਸਾਲ ਪੂਰੇ ਹੋਣ ’ਤੇ ਤੀਸਰੇ ਬੈਂਚ ਵਲੋਂ ਇੰਜੀਨੀਅਰ ਮਿਲਣੀ ਸਮਾਗਮ

ਅਜੀਤ ਡੈਸਕ 10-07-2026
ਹੁਸੈਨਪੁਰ, 9 ਜੁਲਾਈ (ਤਰਲੋਚਨ ਸਿੰਘ ਸੋਢੀ)-ਰੇਲ ਕੋਚ ਫ਼ੈਕਟਰੀ ਦੇ ਮਕੈਨੀਕਲ ਇੰਜੀਨੀਅਰ ਤੀਸਰੇ ਬੈਂਚ ਵਲੋਂ 39 ਸਾਲ ਪੂਰੇ ਹੋਣ ਉਪਰੰਤ ਇੰਜੀਨੀਅਰ ਮਿਲਣੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਇੰਜੀਨੀਅਰ ਜੀਤ ਸਿੰਘ ਨੇ ਦੱਸਿਆ ਕਿ 1987 ਨੂੰ ਤੀਸਰੇ ਬੈਂਚ ਕੁੱਲ 25 ਵਿਚੋਂ 24 ਨੇ ਸਿਸਟਮ ਟੈਕਨੀਕਲ ਸਕੂਲ ਲਖਨਊ ਵਿਖੇ ਆਪਣੀ ਫਰੈਂਡਸ ਜੂਨੀਅਰ ਇੰਜੀਨੀਅਰ ਦੇ ਪਦ ਉੱਤੇ ਸ਼ੁਰੂ ਕੀਤੀ ਸੀ ਜਿਨ੍ਹਾਂ ਚੋਂ 22 ਦੇ ਕਰੀਬ ਇੰਜੀਨੀਅਰ ਜਿਨ੍ਹਾਂ ‘ਚ ਮਹਿੰਦਰ ਸਿੰਘ, ਰਾਜਪਾਲ ਸਿੰਘ, ਅਮਰਜੀਤ ਚੰਦਰ, ਅਨੂਪ ਸਿੰਘ, ਅਨਿਲ ਕੁਮਾਰ ਤੋਮਰ, ਅਜੇ ਕੁਮਾਰ, ਕਲਭੂਸ਼ਣ ਗੁਪਤਾ, ਜਸਵੀਰ ਸਿੰਘ, ਘੱਨਈਆ ਲਾਲ ਸ਼ਰਮਾ, ਬਿ੍ਜ ਮੋਹਨ, ਓਮ ਪ੍ਰਕਾਸ਼ ਬਡਿਆਲ ਆਦਿ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਦੋ ਇੰਜੀਨੀਅਰ ਸਾਥੀਆਂ ਦੀ ਮੌਤ ਹੋ ਚੁੱਕੀ ਹੈ | ਕੁੱਝ ਸਾਥੀ ਇੰਜੀਨੀਅਰ ਵੱਖ-ਵੱਖ ਰੇਲਵੇ ਯੂਨਿਟਾਂ ਵਿਚ ਟਰਾਂਸਫ਼ਰ ਹੋ ਚੁੱਕੇ ਹਨ | ਉਨ੍ਹਾਂ ਆਖਿਆ ਪੂਰੇ ਬੈਂਚ ਦੇ ਇੰਜੀਨੀਅਰਾਂ ਨੇ ਰੇਲ ਕੋਚ ਫ਼ੈਕਟਰੀ ਨੂੰ ਸਿਖਰਾਂ ਉੱਤੇ ਪਹੁੰਚਾਉਣ ਲਈ ਆਪਣਾ ਮਹੱਤਵਪੂਰਨ ਰੋਲ ਅਦਾ ਕੀਤਾ ਹੈ | ਅਤੇ ਹਰ ਇੰਜੀਨੀਅਰ ਨੇ ਆਪਣੇ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰਨ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਆਪਣਾ ਵੱਧ ਚੜ ਕੇ ਯੋਗਦਾਨ ਪਾਇਆ ਹੈ |
ਪਿਛਲੀ ਖ਼ਬਰ ਚੋਣ ਅਮਲੇ ਨਾਲ ਦੁਰਵਿਵਹਾਰ ਨਾ ਬਰਦਾਸ਼ਤ ਯੋਗ–ਐੱਸ ਡੀ ਐਮ ਅਗਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਚ ਨਰਸਰੀ ਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਦੇ ਕਰਵਾਏ ਵੱਖ-ਵੱਖ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।