12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਕੂਲ ਦੇ ਬੱਚਿਆਂ ਨੂੰ ਸਕੂਲ ਦੇ ਅੰਦਰੋਂ ਹੀ ਬੱਸਾਂ ਵਿਚ ਚੜ੍ਹਾਇਆ ਤੇ ਉਤਾਰਿਆ ਜਾਵੇ-ਐਸ.ਡੀ.ਐਮ.

ਅਜੀਤ ਡੈਸਕ 08-07-2026
ਭੁਲੱਥ, 7 ਜੁਲਾਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਐਸ.ਡੀ.ਐਮ. ਰੁਪਿੰਦਰ ਪਾਲ ਸਿੰਘ ਵੱਲੋਂ ਨਿੱਜੀ ਸਕੂਲਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲ ਦੇ ਬੱਚਿਆਂ ਨੂੰ ਕੈਂਪਸ ਦੇ ਅੰਦਰੋਂ ਹੀ ਬੱਸਾਂ ਵਿਚ ਚਾੜਨ ਤੇ ਉਤਾਰਨ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਸਕੂਲ ਮਾਲਕ ਜਾਂ ਬੱਸਾਂ ਦੇ ਡਰਾਈਵਰ ਸੜਕਾਂ ਦੇ ਕਿਨਾਰੇ ਬੱਸਾਂ ਖੜੀਆਂ ਨਾ ਕਰਨ, ਕਿਉਂਕਿ ਇਸ ਦੇ ਨਾਲ ਸੜਕ ਹਾਦਸਿਆਂ ਦਾ ਖਤਰਾ ਵਧ ਜਾਂਦਾ ਹੈ ਤੇ ਟਰੈਫ਼ਿਕ ਸਮੱਸਿਆ ਪੈਦਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਹੈ ਕਿ ਕੁੱਝ ਸਕੂਲ ਵਿਦਿਆਰਥੀਆਂ ਛੋਟੇ ਬੱਚਿਆਂ ਨੂੰ ਸਕੂਲ ਦੀ ਇਮਾਰਤ ਤੋਂ ਬਾਹਰ ਬੱਸਾਂ ਵਿਚ ਚੜ੍ਹਨ ਤੇ ਉਤਾਰਨ ਦੀ ਇਜਾਜ਼ਤ ਦੇ ਰਹੇ ਹਨ ਤੇ ਦੂਜੇ ਪਾਸੇ ਬੱਸਾਂ ਜਨਤਕ ਸੜਕਾਂ ਦੇ ਕਿਨਾਰੇ ਖੜੀਆਂ ਰਹਿੰਦੀਆਂ ਹਨ , ਜਿਸ ਕਰਕੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੁੰਦਾ ਹੈ | ਉਨ੍ਹਾਂ ਇਹ ਵੀ ਕਿਹਾ, ਕਿ ਪਿੰਡਾਂ ਵਿਚ ਜਾ ਹੋਰ ਕਸਬਿਆਂ ਵਿਚ ਵੀ ਬੱਚਿਆਂ ਨੂੰ ਬੱਸਾਂ ਵਿਚ ਚੜ੍ਹਾਉਣ ਤੇ ਉਤਾਰਨ ਸਮੇਂ ਕੰਡਕਟਰ ਇਸ ਗੱਲ ਦਾ ਖਿਆਲ ਰੱਖਣ, ਕਿ ਦੋਹਾਂ ਸਾਈਡਾਂ ਤੋਂ ਕੋਈ ਤੇਜ਼ ਵਹੀਕਲਜ਼ ਤਾਂ ਨਹੀਂ ਆ ਰਿਹਾ , ਦੋਹਾਂ ਸਾਈਡਾਂ ਤੋਂ ਸੁਰੱਖਿਅਤ ਤਰੀਕੇ ਨਾਲ ਬੱਚਿਆਂ ਨੂੰ ਰੋਡ ਪਾਰ ਕਰਵਾਇਆ ਜਾਵੇ, ਜਿਸ ਕਰਕੇ ਕੋਈ ਵੀ ਲਾਪਰਵਾਹੀ ਕਰਨ ਵਾਲੇ ਸਕੂਲਾਂ, ਸਕੂਲ ਬੱਸਾਂ ਦੇ ਡਰਾਈਵਰ ਜਾਂ ਕੰਡਕਟਰਾਂ ਨੂੰ ਇਹਨਾਂ ਹਦਾਇਤਾਂ ਦਾ ਬਹੁਤ ਹੀ ਜ਼ਰੂਰੀ ਪਾਲਣ ਕਰਨਾ ਚਾਹੀਦਾ ਹੈ, ਜੇਕਰ ਕੋਈ ਵੀ ਉਲੰਘਣਾ ਕਰਦਾ ਪਾਇਆ ਗਿਆ , ਤਾਂ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਨੇ 5 ਹਜ਼ਾਰ ਬੂਟੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ ਅਗਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀ ਡੀ.ਏ. ਦੀ ਮੰਗ ਨੂੰ ਅਣਗੌਲਿਆ ਕਰ ਰਹੀ ਹੈ-ਦਲਬੀਰ ਸਿੰਘ ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।