30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਆਵਾਰਾਗਰਦੀ ਕਰਦੇ ਦੋ ਨੌਜਵਾਨ ਕਾਬੂ, ਕੇਸ ਦਰਜ

ਅਜੀਤ ਡੈਸਕ 05-07-2026

ਭੁਲੱਥ, 4 ਜੁਲਾਈ (ਮੇਹਰ ਚੰਦ ਸਿੱਧੂ)-ਥਾਣਾ ਭੁਲੱਥ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਆਵਾਰਾਗਰਦੀ ਕਰਦੇ ਕਾਬੂ ਕੀਤਾ| ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਬੀਤੀ ਦੇਰ ਸ਼ਾਮ ਜਦੋਂ ਅਸੀਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਰਨੈਲ ਗੰਜ ਥਾਣਾ ਭੁਲੱਥ ਦੇ ਇਲਾਕੇ ਵਿਚ ਫਿਰਨੀ ‘ਤੇ ਜਾ ਰਹੇ ਸੀ ਤਾਂ ਦੋ ਨੌਜਵਾਨ ਬਿਨਾਂ ਵਜ੍ਹਾ ਫਿਰਨੀ ‘ਤੇ ਆਵਾਰਾਗਰਦੀ ਕਰਦੇ ਨਜ਼ਰ ਆਏ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਹਨੇਰੇ ਵਿਚ ਆਪਣੇ ਆਪ ਨੂੰ ਛਪਾਉਣ ਦੀ ਕੋਸ਼ਿਸ਼ ਕਰਨ ਲੱਗੇ| ਪੁਲਿਸ ਕਰਮਚਾਰੀਆਂ ਵਲੋਂ ਸ਼ੱਕ ਦੇ ਆਧਾਰ ‘ਤੇ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਂਅ ਸੰਜੀਵ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਤੇ ਦੂਸਰੇ ਨੇ ਸ਼ਿਵਮ ਕੁਮਾਰ ਪੁੱਤਰ ਮੰਗਤ ਰਾਮ ਵਾਸੀਆਨ ਪਿਪਲਾਂਵਾਲਾ ਜ਼ਿਲ੍ਹਾ ਜਲੰਧਰ ਦੱਸਿਆ| ਉਕਤ ਨੌਜਵਾਨਾਂ ਨੂੰ ਕਾਬੂ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਗੁਰਦੁਆਰਾ ਟਾਵੀਂ ਸਾਹਿਬ ਜਿਥੇ ਛੇਵੇਂ ਪਾਤਿਸ਼ਾਹ ਨੇ ਸ਼ੇਰ ਦਾ ਸ਼ਿਕਾਰ ਕੀਤਾ ਅਗਲੀ ਖ਼ਬਰ ਦਰਿਆ ਬਿਆਸ ਨਜ਼ਦੀਕ ਬਣੇ ਡਾਇਵਰਸ਼ਨ ਤੋਂ ਦੋਪਹੀਆ ਚਾਲਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।