15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸ਼ੋਕੀ ਬਣੇ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਪ੍ਰਧਾਨ

ਅਜੀਤ ਡੈਸਕ 04-07-2026
ਫਗਵਾੜਾ, 3 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਲਾਇਨਜ਼ ਇੰਟਰਨੈਸ਼ਨਲ 321-ਡੀ ਦੀ 100 ਫ਼ੀਸਦੀ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੀ ਨਵੀਂ ਟੀਮ ਦੇ ਗਠਨ ਸੰਬੰਧੀ ਮੀਟਿੰਗ ਚਿਰਾਗ਼ ਐਸੋਸੀਏਟਸ ਸੁਭਾਸ਼ ਨਗਰ ਫਗਵਾੜਾ ਵਿਖੇ ਹੋਈ | ਮੀਟਿੰਗ ਦੌਰਾਨ ਮੁੱਖ ਮਹਿਮਾਨਾਂ ਵਜੋਂ ਮਲਟੀਪਲ ਵਾਈਸ ਚੇਅਰਮੈਨ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਤੇ ਲਾਇਨ ਦਵਿੰਦਰ ਪਾਲ ਅਰੋੜਾ ਮਲਟੀਪਲ ਚੇਅਰਮੈਨ ਸ਼ਾਮਿਲ ਹੋਏ। ਮੀਟਿੰਗ ਦੌਰਾਨ ਲਾਇਨ ਸੰਤੋਖ ਰਾਜ ਸ਼ੋਕੀ ਨੂੰ ਲਾਇਨਿਸਟਿਕ ਸਾਲ 2026-27 ਲਈ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣਿਆ | ਉਨ੍ਹਾਂ ਦੇ ਨਾਂਅ ਦਾ ਪ੍ਰਸਤਾਵ ਰਿਜਨ ਚੇਅਰਮੈਨ ਤੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਤਜਿੰਦਰ ਬਾਵਾ ਨੇ ਰੱਖਿਆ| ਇਸ ਤੋਂ ਇਲਾਵਾ ਲਾਇਨ ਗੁਲਸ਼ਨ ਸ਼ਰਮਾ ਲੱਕੀ ਨੂੰ ਸਕੱਤਰ, ਲਾਇਨ ਵਿਜੇ ਅਰੋੜਾ ਨੂੰ ਖ਼ਜ਼ਾਨਚੀ ਤੇ ਲਾਇਨ ਅਮਿੱਤ ਢੀਂਗਰਾ ਨੂੰ ਪੀ. ਆਰ. ਓ. ਐਲਾਨਿਆ| ਸਮੂਹ ਕਲੱਬ ਮੈਂਬਰਾਂ ਵਲੋਂ ਲਾਇਨ ਸੰਤੋਖ ਰਾਜ ਸ਼ੋਕੀ ਤੇ ਉਨ੍ਹਾਂ ਦੀ ਟੀਮ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ| ਇਸ ਮੌਕੇ ਲਾਇਨ ਅਸ਼ੋਕ ਮਨੀਲਾ, ਲਾਇਨ ਬੱਬੂ ਮਨੀਲਾ, ਲਾਇਨ ਨਵੀਨ ਵਧਵਾ, ਲਾਇਨ ਸੰਜੇ ਤ੍ਰੇਹਨ, ਲਾਇਨ ਕੁਲਦੀਪ ਸਿੰਘ, ਲਾਇਨ ਸੰਦੀਪ ਸਿੰਘ, ਲਾਇਨ ਮਹੇਸ਼ ਬੰਗਾ, ਲਾਇਨ ਡਾ. ਭੁਪਿੰਦਰ ਸਿੰਘ, ਲਾਇਨ ਵਿਪਨ ਠਾਕੁਰ, ਲਾਇਨ ਮੋਹਿਤ ਮਨੋਚਾ, ਲਾਇਨ ਹਰੀਸ਼ ਗੁੁਲਾਟੀ, ਲਾਇਨ ਸੰਜੀਵ ਕੁਮਾਰ ਮਿੰਚੂ ਆਦਿ ਹਾਜ਼ਰ ਸਨ|
ਪਿਛਲੀ ਖ਼ਬਰ ਭਾਜਪਾ ਨੇ ਬਿਜਲੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਹ ਭਰਿਆ ਪ੍ਰਦਰਸ਼ਨ ਅਗਲੀ ਖ਼ਬਰ ਨਡਾਲਾ ਪੁਲਿਸ ਵਲੋਂ 110 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।