10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪੀਰ ਬਾਬਾ ਸ਼ਾਹ ਗਰੀਬ ਦਾ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਮਨਾਇਆ

ਅਜੀਤ ਡੈਸਕ 03-07-2026
ਭੰਡਾਲ ਬੇਟ, 2 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)-ਸਮੂਹ ਐਨ. ਆਰ. ਆਈ. ਵੀਰਾਂ ਤੇ ਨਗਰ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਪੀਰ ਬਾਬਾ ਸ਼ਾਹ ਗਰੀਬ ਦਾ ਸਾਲਾਨਾ ਸੱਭਿਆਚਾਰਕ ਮੇਲਾ ਬੀਬੀ ਤਾਰੋ ਜੀ ਸਾਬਰ ਦੀ ਰਹਿਨੁਮਾਈ ਹੇਠ ਗੱਦੀ ਨਸ਼ੀਨ ਬਾਬਾ ਪਰਗਣ ਸ਼ਾਹ ਦੀ ਅਗਵਾਈ ਹੇਠ ਬੜੀ ਹੀ ਸ਼ਰਧਾ ਨਾਲ ਪਿੰਡ ਸੁਰਖਪੁਰ ਵਿਖੇ ਮਨਾਇਆ| ਸਭ ਤੋਂ ਪਹਿਲਾਂ ਬਾਬਾ ਜੀ ਦੀ ਪਵਿੱਤਰ ਦਰਗਾਹ ’ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਉਪਰੰਤ ਸੱਭਿਆਚਾਰਕ ਸਟੇਜ ਤੋਂ ਪ੍ਰਸਿੱਧ ਦੋਗਾਣਾ ਜੋੜੀ ਗੋਲਡੀ ਮਾਨ ਰਾਜਵਿੰਦਰ ਮਾਨ ਨੇ ਆਪਣੇ ਸੂਫ਼ੀ ਗੀਤਾਂ ਰਾਹੀਂ ਸਟੇਜ ਦੀ ਸ਼ੁਰੂਆਤ ਕੀਤੀ। ਉਪਰੰਤ ਪ੍ਰਸਿੱਧ ਗਾਇਕਾ ਦੀਪ ਧਾਲੀਵਾਲ, ਗਾਇਕ ਸੋਹਣ ਸਿਕੰਦਰ ਤੇ ਗਾਇਕ ਇਰਸ਼ਾਦ ਮੁਹੰਮਦ ਨੇ ਆਪਣੇ ਹਿੱਟ ਗੀਤਾਂ ਰਾਹੀਂ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ| ਸੱਭਿਆਚਾਰਕ ਮੇਲੇ ’ਚ ਸਾਬਕਾ ਬਲਾਕ ਸੰਮਤੀ ਮੈਂਬਰ ਬੱਬੂ ਖੈੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ| ਇਸ ਮੌਕੇ ਗੱਦੀ ਨਸ਼ੀਨ ਬਾਬਾ ਪਰਗਣ ਸ਼ਾਹ ਨੇ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ| ਇਸ ਮੌਕੇ ਸਟੇਜ ਸੰਚਾਲਨ ਦੀ ਸੇਵਾ ਸ਼ੌਂਕੀ ਫੂਲੇਵਾਲ ਵਲੋਂ ਨਿਭਾਈ ਗਈ| ਇਸ ਮੌਕੇ ਗੁਰੂ ਕੇ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ |
ਪਿਛਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤੋਂ ਯੋਗ ਲਾਭਪਾਤਰੀ ਔਰਤਾਂ ਲਾਭ ਉਠਾਉਣ-ਗੁਰਪਾਲ ਸਿੰਘ ਇੰਡੀਅਨ ਅਗਲੀ ਖ਼ਬਰ ਪਾਵਰਕਾਮ ਦੇ ਉਪ ਮੰਡਲ ਅਫ਼ਸਰ ਇੰਜ. ਗੁਰਨਾਮ ਸਿੰਘ ਬਾਜਵਾ ਦੀ ਸੇਵਾ ਮੁਕਤੀ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।