10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਾਵਰਕਾਮ ਦੇ ਉਪ ਮੰਡਲ ਅਫ਼ਸਰ ਇੰਜ. ਗੁਰਨਾਮ ਸਿੰਘ ਬਾਜਵਾ ਦੀ ਸੇਵਾ ਮੁਕਤੀ ਸੰਬੰਧੀ ਸਮਾਗਮ

ਅਜੀਤ ਡੈਸਕ 03-07-2026
ਕਪੂਰਥਲਾ, 2 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਪਾਵਰਕਾਮ ਦੀ ਸਬ ਡਵੀਜ਼ਨ ਖੈੜਾ ਦੋਨਾ ਦੇ ਉਪ ਮੰਡਲ ਅਫ਼ਸਰ ਇੰਜ. ਗੁਰਨਾਮ ਸਿੰਘ ਬਾਜਵਾ ਦੀ ਸੇਵਾ ਮੁਕਤੀ ‘ਤੇ ਉਨ੍ਹਾਂ ਦੇ ਸਨਮਾਨ ਵਿਚ ਇਕ ਸਮਾਗਮ ਕਰਵਾਇਆ, ਜਿਸ ਵਿਚ ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਦੀ ਸੂਬਾਈ ਇਕਾਈ, ਉੱਤਰੀ ਜ਼ੋਨ ਤੇ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਇੰਜ. ਪਰਮਜੀਤ ਸਿੰਘ ਖਟੜਾ, ਸੂਬਾਈ ਐਡਵਾਈਜ਼ ਇੰਜ. ਜਸਵੰਤ ਰਾਏ, ਜ਼ੋਨਲ ਆਗੂ ਇੰਜ. ਅਸ਼ਵਨੀ ਕੁਮਾਰ, ਸਰਕਲ ਜਲੰਧਰ ਦੇ ਆਗੂ ਇੰਜ. ਰੁਪਿੰਦਰ ਸ਼ਰਮਾ, ਇੰਜ. ਰਜੀਵ ਕੁਮਾਰ, ਨਵਾਂ ਸ਼ਹਿਰ ਸਰਕਲ ਤੋਂ ਇੰਜ. ਅਵਤਾਰ ਸਿੰਘ, ਜ਼ੋਨਲ ਆਗੂ ਇੰਜ. ਬਲਬੀਰ ਸਿੰਘ ਧਾਰੋਵਾਲੀ, ਸੂਬਾਈ ਐਡਵਾਈਜ਼ਰ ਇੰਜ. ਬਲਬੀਰ ਸਿੰਘ ਪੰਧੇਰ, ਕੌਂਸਲ ਆਫ਼ ਜੂਨੀਅਰ ਇੰਜ ਸਰਕਲ ਕਪੂਰਥਲਾ ਦੇ ਪ੍ਰਧਾਨ ਇੰਜ. ਪਲਵਿੰਦਰ ਸਿੰਘ ਮੋਮੀ, ਇੰਜ. ਸੁਨੀਲ ਹੰਸ, ਇੰਜ. ਬਲਵਿੰਦਰ ਸਿੰਘ ਸਰਕਲ ਨਕੋਦਰ, ਪਾਵਰਕਾਮ ਦੇ ਕਪੂਰਥਲਾ ਸਰਕਲ ਦੇ ਸਹਾਇਕ ਚੀਫ਼ ਇੰਜ. ਸੁਰਿੰਦਰਪਾਲ ਸੋਂਧੀ, ਸੇਵਾ ਮੁਕਤ ਚੀਫ਼ ਇੰਜ. ਕੰਵਰ ਜਸਵੰਤ ਸਿੰਘ, ਸੇਵਾ ਮੁਕਤ ਚੀਫ਼ ਇੰਜ. ਸੰਦੀਪ ਸੂਦ, ਸੇਵਾ ਮੁਕਤ ਡਿਪਟੀ ਚੀਫ਼ ਇੰਜ. ਕੇ. ਡੀ. ਪਰਤੀ, ਇੰਜ. ਡੀ. ਐਸ. ਗਿੱਲ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ, ਇੰਜ. ਸਵਰਨ ਸਿੰਘ ਥਿੰਦ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ, ਇੰਜ. ਵਿਨੈ ਸ਼ਰਮਾ ਕਾਰਜਕਾਰੀ ਇੰਜੀਨੀਅਰ ਕਰਤਾਰਪੁਰ, ਇੰਜ. ਵਿਨੈ ਕੋਮਲ ਕਾਰਜਕਾਰੀ ਇੰਜੀਨੀਅਰ ਨਕੋਦਰ, ਇੰਜ. ਰੁਪਿੰਦਰਪਾਲ ਸਿੰਘ ਭਸੀਨ ਕਾਰਜਕਾਰੀ ਇੰਜੀਨੀਅਰ ਟੈੱਕ ਕਪੂਰਥਲਾ ਤੇ ਹੋਰ ਆਗੂਆਂ ਨੇ ਇੰਜ. ਗੁਰਨਾਮ ਸਿੰਘ ਵਲੋਂ ਪਾਵਰਕਾਮ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ| ਉਨ੍ਹਾਂ ਕਿਹਾ ਕਿ ਉਨ੍ਹਾਂ ਪਾਵਰਕਾਮ ਵਿਚ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਪਾਵਰਕਾਮ ਦੇ ਇੰਜੀਨੀਅਰਾਂ ਦੇ ਹੱਕੀ ਮੰਗਾਂ ਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਨਿਰੰਤਰ ਯਤਨਸ਼ੀਲ ਰਹੇ| ਇਸ ਮੌਕੇ ਵੱਖ-ਵੱਖ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ| ਸਨਮਾਨ ਸਮਾਗਮ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਵੀ ਇੰਜ. ਗੁਰਨਾਮ ਸਿੰਘ ਬਾਜਵਾ ਦੀ ਸੇਵਾ ਮੁਕਤੀ ‘ਤੇ ਵਧਾਈ ਦਿੱਤੀ ਤੇ ਉਨ੍ਹਾਂ ਦੇ ਸਿਹਤਮੰਦ ਜੀਵਨ ਲਈ ਕਾਮਨਾ ਕੀਤੀ |
ਪਿਛਲੀ ਖ਼ਬਰ ਪੀਰ ਬਾਬਾ ਸ਼ਾਹ ਗਰੀਬ ਦਾ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਵੱਡੀ ਗਾਰੰਟੀ ਪੂਰੀ ਕਰਕੇ ਔਰਤਾਂ ਦਾ ਮਾਣ ਵਧਾਇਆ-ਡਾ. ਰਾਜ ਕੁਮਾਰ ਚੱਬੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।