10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਅਧਿਆਪਕ ਦਲ ਪੰਜਾਬ ਅਧਿਆਪਕ ਵਰਗ ਦੇ ਹਿਤਾਂ ਦੀ ਰਾਖੀ ਲਈ ਸੰਘਰਸ਼ ਕਰਦਾ ਰਹੇਗਾ-ਰੰਧਾਵਾ, ਪੰਨੂੰ

ਅਜੀਤ ਡੈਸਕ 03-07-2026
ਖਲਵਾੜਾ, 2 ਜੁਲਾਈ (ਮਨਦੀਪ ਸਿੰਘ ਸੰਧੂ)-ਅਧਿਆਪਕ ਦਲ ਪੰਜਾਬ ਦੇ ਸਮੂਹ ਡੈਲੀਗੇਟਾਂ ਵਲੋਂ ਬੀਤੇ ਦਿਨੀਂ ਪੰਜਾਬ ਪੱਧਰੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਤਨਾਮ ਸਿੰਘ ਰੰਧਾਵਾ ਨੂੰ ਸੂਬਾ ਪ੍ਰਧਾਨ ਤੇ ਰਵਿੰਦਰਜੀਤ ਸਿੰਘ ਪੰਨੂ ਨੂੰ ਸੂਬਾ ਸਕੱਤਰ ਜਨਰਲ ਚੁਣਿਆ ਗਿਆ ਸੀ ਅਤੇ ਜਥੇਬੰਦਕ ਢਾਂਚੇ ਦੇ ਗਠਨ ਲਈ ਪੂਰਨ ਤੌਰ ’ਤੇ ਅਧਿਕਾਰ ਦਿੱਤੇ ਗਏ ਸਨ| ਇਸੇ ਲੜੀ ਤਹਿਤ ਅਧਿਆਪਕ ਦਲ ਪੰਜਾਬ ਦੇ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਕਨਵੀਨਰ ਬਾਜ ਸਿੰਘ ਖਹਿਰਾ ਤੇ ਕਨਵੀਨਰ ਜਸਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਅਤੇ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂ ਵਲੋਂ ਅਧਿਆਪਕ ਦਲ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਗਠਨ ਕਰਦੇ ਹੋਏ ਇਸ ਸੰਬੰਧੀ ਸੂਚੀ ਜਾਰੀ ਕੀਤੀ ਗਈ | ਅਧਿਆਪਕ ਦਲ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਵਿਚ ਰਾਜਦੀਪ ਸਿੰਘ ਬਰੇਟਾ, ਵਰਿੰਦਰ ਸਿੰਘ ਕੰਬੋਜ, ਆਤਮਜੀਤ ਸਿੰਘ ਢਿੱਲੋਂ, ਰਵਿੰਦਰ ਸਿੰਘ ਗਿੱਲ, ਰਾਜੇਸ਼ ਜੌਲੀ (ਸੀਨੀਅਰ ਮੀਤ ਪ੍ਰਧਾਨ) ਤੇ ਅਮਨਬੀਰ ਸਿੰਘ ਗੋਰਾਇਆ, ਭਜਨ ਸਿੰਘ ਮਾਨ, ਤਰਨਜੀਤ ਸਿੰਘ, ਭੁਪਿੰਦਰ ਸਿੰਘ ਚਾਹਲ, ਰਮੇਸ਼ ਕੁਮਾਰ ਭੇਟਾ, ਜਸਵਿੰਦਰ ਸਿੰਘ ਮਾਨਾਂਵਾਲਾ (ਮੀਤ ਪ੍ਰਧਾਨ) ਅਤੇ ਸੁਖਜੀਤ ਸਿੰਘ ਪਨੂੰ, ਰਵਿੰਦਰ ਸਿੰਘ ਦੁੱਗਰੀ, ਤਰਪਿੰਦਰਪਾਲ ਸਿੰਘ ਭੱਟੀਵਾਲ, ਬਲਵੰਤ ਸਿੰਘ ਟਿਵਾਣਾ, ਰਣਜੀਤ ਸਿੰਘ ਬਰਾੜ, ਦਲਵਿੰਦਰ ਸਿੰਘ ਸ਼ੇਰਪੁਰ (ਜਨਰਲ ਸਕੱਤਰ), ਜਸਕੇਵਲ ਸਿੰਘ ਗੋਲੇਵਾਲੀਆ ਤੇ ਪਿ੍ੰਸੀਪਲ ਮਨਜੀਤ ਸਿੰਘ ਕਾਂਜਲੀ (ਮੁੱਖ ਸਲਾਹਕਾਰ), ਨੀਰਜਪਾਲ ਸਿੰਘ ਅਤੇ ਕਰਨਵੀਰ ਸਿੰਘ ਰੰਧਾਵਾ (ਸਲਾਹਕਾਰ), ਗੁਰਜੀਤ ਸਿੰਘ ਤੇ ਰਾਕੇਸ਼ ਕੁਮਾਰ ਗਰਗ (ਸਕੱਤਰ), ਗੁਰਪ੍ਰੀਤ ਸਿੰਘ ਸਿੱਧੂ (ਵਿੱਤ ਸਕੱਤਰ), ਹਰਦੇਵ ਸਿੰਘ ਖਾਨੋਵਾਲ ਤੇ ਕੁਲਦੀਪ ਸਿੰਘ (ਪ੍ਰੈੱਸ ਸਕੱਤਰ), ਬਲਬੀਰ ਸਿੰਘ ਧਾਮੀ ਤੇ ਸੁਖਦੀਪ ਸਿੰਘ (ਜਥੇਬੰਦਕ ਸਕੱਤਰ), ਜਸਬੀਰ ਸਿੰਘ (ਆਡੀਟਰ), ਅਮਨੀਸ਼ ਕੁਮਾਰ ਤੇ ਰਜਨੀਸ਼ ਕੁਮਾਰ (ਪ੍ਰਚਾਰ ਸਕੱਤਰ) ਨਿਯੁਕਤ ਕੀਤੇ ਗਏ | ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਤੇ ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂ ਨੇ ਦੱਸਿਆ ਕਿ ਅਧਿਆਪਕ ਦਲ ਪੰਜਾਬ ਹਮੇਸ਼ਾ ਅਧਿਆਪਕ ਵਰਗ ਦੇ ਹਿਤਾਂ ਦਾ ਮੁੱਦਈ ਰਿਹਾ ਹੈ ਤੇ ਸਰਕਾਰਾਂ ਖ਼ਿਲਾਫ਼ ਚੱਲੇ ਹਰੇਕ ਸੰਘਰਸ਼ ਵਿਚ ਮੋਹਰੀ ਰੋਲ ਨਿਭਾਉਂਦਾ ਰਿਹਾ ਹੈ ਤੇ ਭਵਿੱਖ ਵਿਚ ਵੀ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਕਨਵੀਨਰ ਬਾਜ ਸਿੰਘ ਖਹਿਰਾ, ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਅਤੇ ਸੂਬਾ ਇੰਚਾਰਜ ਗੁਰਸਿਮਰਤ ਸਿੰਘ ਜਖੇਪਲ ਦੀ ਅਗਵਾਈ ਹੇਠ ਅਧਿਆਪਕਾਂ ਦੇ ਹੱਕਾਂ ਅਤੇ ਹਿਤਾਂ ਦੀ ਰਾਖੀ ਲਈ ਅਧਿਆਪਕ ਦਲ ਪੰਜਾਬ ਲਗਾਤਾਰ ਸੰਘਰਸ਼ ਕਰਦਾ ਰਹੇਗਾ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ 4 ਤੇ 5 ਜੁਲਾਈ ਦੇ ਸਮਾਗਮ ਸੰਬੰਧੀ ਸੰਗਤ ਵਿਚ ਭਾਈ ਉਤਸ਼ਾਹ-ਮੈਨੇਜਰ ਨਰਿੰਦਰ ਅਗਲੀ ਖ਼ਬਰ ਪਾਕਿਸਤਾਨ ਸਰਕਾਰ ਗੁਰਦੁਆਰਾ ਸਾਹਿਬਾਨ ਤੇ ਵਿਰਾਸਤਾਂ ਦੀ ਸੰਭਾਲ ਯਕੀਨੀ ਬਣਾਵੇ-ਧਰਮ ਸਿੰਘ ਯੂ. ਐਸ. ਏ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।