30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਵਿਦੇਸ਼ਾਂ ’ਚ ਵਸਦੇ ਪੰਜਾਬੀ ਵੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ-ਅਵਤਾਰ ਨਾਗਰਾ

ਅਜੀਤ ਡੈਸਕ 15-06-2026

ਕਾਲਾ ਸੰਘਿਆਂ, 14 ਜੂਨ (ਬਲਜੀਤ ਸਿੰਘ ਸੰਘਾ)-ਵਿਦੇਸ਼ਾਂ ‘ਚ ਵਸਦੇ ਪੰਜਾਬੀ ਵੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ, ਕਿਉਂਕਿ ਕੁਝ ਕੁ ਦਿਨਾਂ ਦੇ ਮੁੱਖ ਮੰਤਰੀ ਰਹਿ ਚੁੱਕੇ ਸੂਝਵਾਨ ਪੜ੍ਹੇ ਲਿਖੇ ਚੰਨੀ ਨੇ ਪੰਜਾਬ ਲਈ ਇਤਿਹਾਸਕ ਫ਼ੈਸਲੇ ਲਏ ਸਨ | ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨਿਡਰ ਅਤੇ ਪੰਜਾਬ ਨਾਲ ਦਿਲੋਂ ਮੋਹ ਰੱਖਣ ਵਾਲੇ ਉਹ ਸਿਆਸੀ ਆਗੂ ਹਨ ਜਿਨ੍ਹਾਂ ਦਾ ਤਜਰਬਾ ਪੰਜਾਬ ਨੂੰ ਹੋਰ ਅੱਗੇ ਲਿਜਾ ਸਕਦਾ ਹੈ | ਸਰਦਾਰ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੀ ਉੱਨਤੀ ਵਿਕਾਸ ਅਤੇ ਸਦਾਚਾਰਕ ਕਦਰਾਂ ਕੀਮਤਾਂ ਲਈ ਨਿਰਪੱਖਤਾ ਅਤੇ ਹਮੇਸ਼ਾ ਦਲੇਰੀ ਦਿਖਾਈ ਹੈ | ਅਵਤਾਰ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬੀਆਂ ਨੂੰ ਅਗਲੀ ਸਰਕਾਰ ਚੋਣ ਵੇਲੇ ਸੋਚ ਵਿਚਾਰ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਬਾਅਦ ਵਿਚ ਪਛਤਾਉਣਾ ਨਾ ਪਵੇ | ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਆਰ.ਪੀ.ਡੀ. ਦੇ ਐੱਮ.ਡੀ. ਸੋਢੀ ਨਾਗਰਾ ਕੈਨੇਡਾ, ਹਰਪ੍ਰੀਤ ਸਿੰਘ ਨਾਗਰਾ, ਬਹਾਦਰ ਸਿੰਘ ਸਿੱਧੂ, ਉਂਕਾਰ ਸਿੰਘ ਨਾਹਲ, ਜਤਿੰਦਰ ਸਿੰਘ ਕੈਨੇਡਾ, ਅਜਮੇਰ ਸਿੰਘ ਨਾਗਰਾ, ਮਨਦੀਪ ਸਿੰਘ ਨਾਗਰਾ ਬੰਟੀ, ਗੁਰਦੇਵ ਸਿੰਘ ਨਾਗਰਾ ਨੇ ਵੀ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਦੀ ਕਾਂਗਰਸ ਤੋਂ ਮੰਗ ਕੀਤੀ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਫਾਰਮਰਜ਼ ਆਈ.ਡੀ. ਬਣਾਉਣ-ਅਕਾਸ਼ ਬਾਂਸਲ ਅਗਲੀ ਖ਼ਬਰ ਘਰ ’ਚ ਦਾਖ਼ਲ ਹੋ ਕੇ ਵਿਅਕਤੀ ’ਤੇ ਹਮਲਾ ਕਰਕੇ ਕੀਤਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।