30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਟਰਾਲੀ ਪੈਰ ’ਤੇ ਡਿਗਣ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ

ਅਜੀਤ ਡੈਸਕ 15-06-2026

ਕਪੂਰਥਲਾ, 14 ਜੂਨ (ਅਮਨਜੋਤ ਸਿੰਘ ਵਾਲੀਆ)-ਪਿੰਡ ਲੱਖਣ ਕਲਾਂ ਵਿਖੇ ਮਿੱਟੀ ਦੀ ਟਰਾਲੀ ਭਰਨ ਤੋਂ ਬਾਅਦ ਟਰੈਕਟਰ ਨਾਲ ਟਰਾਲੀ ਜੋੜਣ ਸਮੇਂ ਅਚਾਨਕ ਟਰਾਲੀ ਦਾ ਮੂਹਰਲਾ ਹਿੱਸਾ ਉਸਦੇ ਪੈਰ ‘ਤੇ ਡਿੱਗਣ ਕਾਰਨ ਉਹ ਜ਼ਖਮੀ ਹੋ ਗਿਆ | ਸਿਵਲ ਹਸਪਤਾਲ ਵਿਚ ਜੇਰੇ ਇਲਾਜ ਰਾਜ ਕੁਮਾਰ ਪੁੱਤਰ ਹੇਮਰਾਜ ਵਾਸੀ ਲੱਖਣ ਕਲਾਂ ਨੇ ਦੱਸਿਆ ਕਿ ਉਹ ਖੇਤਾਂ ਵਿਚੋਂ ਟਰਾਲੀ ਵਿਚ ਮਿੱਟੀ ਭਰ ਰਿਹਾ ਸੀ ਤੇ ਜਦੋਂ ਉਹ ਟਰੈਕਟਰ ਨਾਲ ਟਰਾਲੀ ਜੋੜਣ ਲੱਗਾ ਤਾਂ ਅਚਾਨਕ ਟਰਾਲੀ ਉਸਦੇ ਪੈਰ ‘ਤੇ ਡਿੱਗ ਪਈ ਜਿਸ ਕਾਰਨ ਉਸਦੇ ਪੈਰ ਦੀਆਂ ਚਾਰ ਉਂਗਲਾਂ ਬੁਰੀ ਤਰ੍ਹਾਂ ਵੱਡੀਆਂ ਗਈਆਂ | ਜਿਸਨੂੰ ਉਸਦੇ ਸਾਥੀਆਂ ਨੇ ਉਸਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ | ਜਿੱਥੇ ਡਿਊਟੀ ਡਾ. ਸਾਹਿਲ ਗਰਗ ਵਲੋਂ ਉਸਦਾ ਇਲਾਜ ਜਾਰੀ ਹੈ |

ਪਿਛਲੀ ਖ਼ਬਰ ਸ਼ਾਹ ਸੁਲਤਾਨ ਕਿ੍ਕਟ ਕਲੱਬ ਵੱਲੋਂ ਕਰਵਾਇਆ ਅੱਠਵਾਂ ਅੰਡਰ 16 ਕਿ੍ਕਟ ਟੂਰਨਾਮੈਂਟ ਸ਼ਾਨੋਂ ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨ ਕਾਬੂ, ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।