20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਹਰਪ੍ਰੀਤ ਮਾਰਸ਼ਲ ਆਰਟਸ ਕਲੱਬ ਨਡਾਲਾ ਦੀ ਖਿਡਾਰਨਾਂ ਨੇ ਪੰਜਾਬ ਪੱਧਰੀ ਟੂਰਨਾਮੈਂਟ ਵਿਚ ਜਿੱਤੇ ਤਗਮੇ

ਅਜੀਤ ਡੈਸਕ 06-06-2026
ਨਡਾਲਾ, 5 ਜੂਨ (ਰਘਬਿੰਦਰ ਸਿੰਘ)-ਲੰਘੇ ਦਿਨੀ ਬਠਿੰਡਾ ਵਿਖੇ ਪੰਜਾਬ ਪੱਧਰੀ ਵੂਸ਼ੂ ਟੂਰਨਾਮੈਂਟ ਹੋਇਆ ਜਿਸ ਵਿਚ ਕਪੂਰਥਲਾ ਜ਼ਿਲ੍ਹੇ ਵੱਲੋਂ ਨਡਾਲਾ ਕਲੱਬ ਦੀਆਂ 4 ਖਿਡਾਰਨਾ, ਰੌਸ਼ਨੀ ਮਾਡਲ ਟਾਊਨ-30 ਕਿੱਲੋ ਤੇ ਮਨਿੰਦਰ ਕੌਰ ਨਡਾਲਾ ਨੇ ਤੀਜਾ ਸਥਾਨ, ਮੰਨਤ ਮਾਡਲ ਟਾਊਨ-45 ਕਿੱਲੋ ਅਤੇ ਸਾਕਸ਼ੀ ਨਡਾਲਾ -48 ਕਿੱਲੋ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਕੋਚ ਹਰਪ੍ਰੀਤ ਸਿੰਘ ਅਤੇ ਆਪਣੇ ਮਾਪਿਆਂ ਸਮੇਤ ਇਲਾਕੇ ਦਾ ਮਾਣ ਵਧਾਇਆ ਹੈ ਇਸ ਵਿਚ ਕਪੂਰਥਲਾ ਕੋਚ ਦੀ ਜ਼ਿੰਮੇਵਾਰੀ ਰਾਮ ਮਾਡਲ ਟਾਊਨ ਅਤੇ ਸੰਦੀਪ ਕੌਰ ਫਗਵਾੜਾ ਨੇ ਨਿਭਾਈ, ਕੋਚ ਹਰਪ੍ਰੀਤ ਸਿੰਘ ਨੇ ਕਿਹਾ ਲੜਕਿਆਂ ਦੇ ਨਾਲ ਨਾਲ ਲੜਕੀਆਂ ਨੂੰ ਵੀ ਖੇਡਾਂ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸਿਹਤ ਅਤੇ ਭਵਿੱਖ ਨੂੰ ਸਵਾਰ ਸਕਣ ਨਾਲ ਹੀ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਅਤੇ ਐਨਆਰਆਈ ਵੱਧ ਚੜ ਕੇ ਇੰਨਾ ਖਿਡਾਰੀਆਂ ਦਾ ਸਾਥ ਦਿਓ ਤਾਂ ਜੋ ਆਪਣੇ ਇਲਾਕੇ ਦੇ ਖਿਡਾਰੀ ਪੰਜਾਬ ਹੀ ਨਹੀਂ ਦੁਨੀਆ ਪੱਧਰ ਤੇ ਆਪਣੇ ਇਲਾਕੇ ਦਾ ਮਾਣ ਵਧਾ ਸਕਣ ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਿੱਛੋਂ ਇਸ ਮਹੀਨੇ ਦੇ ਅਖੀਰ ਵਿਚ 26,27 28 ਨੂੰ ਹੁਸ਼ਿਆਰਪੁਰ ਜ਼ਿਲੇ੍ਹ ਵਿਚ ਲੜਕਿਆਂ ਦਾ ਪੰਜਾਬ ਪੱਧਰੀ ਟੂਰਨਾਮੈਂਟ ਹੋਵੇਗਾ ਜਿਸ ਵਿਚ ਕਪੂਰਥਲਾ ਵੱਲੋਂ ਨਡਾਲਾ ਕਲੱਬ ਦੇ ਪੰਜ ਖਿਡਾਰੀ ਭਾਗ ਲੈਣਗੇ ਜੋ ਕਿ ਪਹਿਲਾਂ ਹੀ ਪੰਜਾਬ ਪੱਧਰ ਤੇ ਮੈਡਲ ਜਿੱਤ ਚੁੱਕੇ ਹਨ ਤੇ ਕੁੱਝ ਇੰਡੀਆ ਲੈਵਲ ਤੇ ਖੇਡ ਚੁੱਕੇ ਹਨ |
ਪਿਛਲੀ ਖ਼ਬਰ ਬੀ.ਐਲ.ਓਜ਼ ਦੀ ਮੀਟਿੰਗ ਦੌਰਾਨ ਬੀ.ਐਲ.ਓਜ਼ ਯੂਨੀਅਨ ਦਾ ਗਠਨ-ਕੁਸ਼ਲ ਕੁਮਾਰ ਪ੍ਰਧਾਨ ਬਣੇ ਮੀਟਿੰਗ ਵਿਚ ਐਸ.ਆਈ.ਆਰ. ਦੌਰਾ... ਅਗਲੀ ਖ਼ਬਰ ਸਮਾਜ ਸੇਵੀ ਹੈਪੀ ਜੁਲਕਾ ਵਲੋਂ 5000 ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।