08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਗਰ ਪੰਚਾਇਤ ਢਿਲਵਾਂ ਦੇ ਕਰਮਚਾਰੀਆਂ ਵਲੋਂ ਹੜਤਾਲ ਜਾਰੀ

ਅਜੀਤ ਡੈਸਕ 09-05-2026
ਢਿਲਵਾਂ, 8 ਮਈ (ਗੋਬਿੰਦ ਸੁਖੀਜਾ)-ਨਗਰ ਪੰਚਾਇਤ ਢਿਲਵਾਂ ਵਿਖੇ ਕੰਮ ਕਰ ਰਹੇ ਸਮੂਹ ਆਊਟਸੋਰਸ ਅਤੇ ਕੰਟਰੈਕਟ ਸਟਾਫ਼ ਨੇ ਆਪਣੀਆਂ ਮੁੱਖ ਮੰਗਾਂ ਦੇ ਤਹਿਤ ਕੰਮ ਛੋੜ ਹੜਤਾਲ ਅੱਜ ਤੀਸਰੇ ਦਿਨ ਵਿਚ ਦਾਿਖ਼ਲ ਹੋ ਗਈ, ਜੋ ਕਿ ਅਣਮਿਥੇ ਸਮੇਂ ਤੱਕ ਚੱਲੇਗੀ | ਇਸ ਮੌਕੇ ਸਮੂਹ ਕੱਚੇ ਸਟਾਫ਼ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੇ ਉਦੋਂ ਤੱਕ ਕੋਈ ਵੀ ਸਟਾਫ਼ ਕੰਮ ਨਹੀਂ ਕਰੇਗਾ ਅਤੇ ਅਣਮਿਥੇ ਸਮੇਂ ਤੱਕ ਹੜਤਾਲ ਚੱਲਦੀ ਰਹੂਗੀ | ਇਸ ਮੌਕੇ ਕਮਲ ਕੁਮਾਰ ਜੂਨੀਅਰ, ਸਹਾਇਕ, ਅਮਨਦੀਪ ਸਿੰਘ ਕਲਰਕ, ਭਰਤ ਕਲਰਕ, ਲਛਮੀ ਰਾਣੀ ਕਲਰਕ, ਮੰਗਲ ਸਿੰਘ ਇਲੈਕਟ੍ਰੀਸ਼ਨ, ਗੁਰਪਿੰਦਰ ਸਿੰਘ ਇਲੈਕਟ੍ਰੀਸ਼ਨ ਹੈਲਪਰ,ਰਾਜ ਕੁਮਾਰ ਸੇਵਾਦਾਰ, ਬਖ਼ਸ਼ੋ ਸੇਵਾਦਾਰ, ਮੰਗਲ ਪੰਪ ਆਪ੍ਰੇਟਰ, ਬਲਵਿੰਦਰ ਸਿੰਘ ਪੰਪ ਆਪ੍ਰੇਟਰ, ਸੋਨੰੂ ਪ੍ਰਧਾਨ ਸਫ਼ਾਈ ਸੇਵਕ, ਪੂਜਾ, ਸਵਿੱਤਰੀ, ਸ਼ਿਵਚਰਨ, ਵੀਨਾ, ਵਿੱਕੀ, ਵਿਜੇ, ਰਾਜੂ, ਸੋਨੂੰ, ਰਾਜ ਕੁਮਾਰ, ਆਸਾ, ਗੋਲਡੀ ਗੁਰਜੰਟ ਸਿੰਘ ਟਰੈਕਟਰ ਡਰਾਈਵਰ, ਹੀਰਾ ਸਿੰਘ ਟਾਟਾ ਏਸ ਡਰਾਈਵਰ, ਰਾਕੇਸ਼, ਮੋਹਿਤ, ਰਜਿੰਦਰ ਆਦਿ ਸ਼ਾਮਿਲ ਹਨ |
ਪਿਛਲੀ ਖ਼ਬਰ ਨਗਰ ਨਿਗਮ ਦੀ ਕਰਮਚਾਰੀ ਯੂਨੀਅਨ ਵਲੋਂ 11 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਰ ਕੇ ਕਸਬਾ ਭੁਲੱਥ ਦੀਆਂ ਗਲੀਆ ਬਾਜ਼ਾਰਾਂ 'ਚ ਲੱਗਣ ਲੱਗੇ ਕੂੜੇ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।