08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਰ ਕੇ ਕਸਬਾ ਭੁਲੱਥ ਦੀਆਂ ਗਲੀਆ ਬਾਜ਼ਾਰਾਂ 'ਚ ਲੱਗਣ ਲੱਗੇ ਕੂੜੇ ਦੇ ਢੇਰ

ਅਜੀਤ ਡੈਸਕ 09-05-2026
ਭੁਲੱਥ, 8 ਮਈ (ਮਨਜੀਤ ਸਿੰਘ ਰਤਨ)-ਨਗਰ ਪੰਚਾਇਤ ਭੁਲੱਥ ਵਿਖੇ ਤਾਇਨਾਤ ਸਫ਼ਾਈ ਕਰਮਚਾਰੀਆਂ ਵੱਲੋਂ ਪਿਛਲੇ ਦਿਨਾਂ ਤੋਂ ਕੀਤੀ ਹੜਤਾਲ ਕਰਕੇ ਉਨ੍ਹਾਂ ਵੱਲੋਂ ਨਾ ਤਾਂ ਸ਼ਹਿਰ ਦਾ ਕੂੜਾ ਚੁੱਕਿਆ ਜਾ ਰਿਹਾ ਅਤੇ ਨਾ ਹੀ ਸਫ਼ਾਈ ਕੀਤੀ ਜਾ ਰਹੀ | ਜਿਸ ਕਰਕੇ ਕਸਬਾ ਭੁਲੱਥ ਦੀਆਂ ਗਲੀਆਂ, ਸੜਕਾਂ ਤੇ ਬਾਜ਼ਾਰਾਂ ਵਿਚ ਕੂੜੇ ਦੇ ਢੇਰ ਦੇਖੇ ਜਾ ਰਹੇ ਹਨ ਅਤੇ ਮੁਹੱਲਿਆਂ ਵਿਚ ਗੰਦਗੀ ਫੈਲ ਰਹੀ ਹੈ | ਅਜਿਹੇ ਵਿਚ ਜਿੱਥੇ ਘਰਾਂ ਵਾਲੇ ਤੰਗ ਹਨ ਕਿ ਉਨ੍ਹਾਂ ਦਾ ਘਰਾਂ ਦਾ ਕੂੜਾ ਨਹੀਂ ਚੁੱਕਿਆ ਜਾ ਰਿਹਾ ਉੱਥੇ ਦੁਕਾਨਦਾਰ ਵੀ ਬੇਹੱਦ ਪ੍ਰੇਸ਼ਾਨ ਹਨ | ਕੂੜੇ ਦੇ ਬਾਜ਼ਾਰਾਂ ਵਿਚ ਢੇਰ ਲੱਗੇ ਹੋਣ ਕਰਕੇ ਗ੍ਰਾਹਕ ਵੀ ਨਿੰਦਾ ਕਰ ਰਹੇ ਹਨ | ਜਦ ਕਿ ਹੜਤਾਲ ਤੋ ਪਹਿਲਾਂ ਰੋਜ਼ਾਨਾ ਸਫ਼ਾਈ ਸੇਵਕਾ ਵੱਲੋਂ ਗੱਡੀਆਂ ਤੇ ਰੇਹੜੀਆਂ ਰਾਹੀਂ ਕੂੜਾ ਚੁੱਕਿਆ ਜਾਂਦਾ ਸੀ ਅਤੇ ਚੌਕਾਂ ਵਿਚ ਝਾੜੂ ਨਾਲ ਸਫ਼ਾਈ ਵੀ ਕੀਤੀ ਜਾਂਦੀ ਸੀ | ਪਰੰਤੂ ਹੁਣ ਹੜਤਾਲ ਹੋਣ ਕਰਕੇ ਚਾਰ ਚੁਫੇਰਾ ਗੰਦਗੀ ਨਾਲ ਹੀ ਭਰ ਰਿਹਾ ਹੈ ਅਤੇ ਮੋੜਾ ਨੁੱਕਰਾਂ ਤੇ ਕੂੜੇ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ | ਜਿਸ ਨਾਲ ਆਉਣ ਜਾਣ ਵਾਲੇ ਲੋਕ ਇਸ ਗੰਦਗੀ ਤੋਂ ਬੇਹੱਦ ਪਰੇਸ਼ਾਨ ਹਨ | ਇਸ ਸਬੰਧੀ ਕਸਬੇ ਦੇ ਦੁਕਾਨਦਾਰ ਅਤੇ ਮੁਹੱਲਾ ਵਾਸੀਆਂ ਨੇ ਇਹ ਮੰਗ ਕਰਦੇ ਕਿਹਾ ਕਿ ਜਲਦੀ ਤੋਂ ਜਲਦੀ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੋ ਉਹ ਦੁਬਾਰਾ ਵਾਪਸ ਆਪਣੇ ਕੰਮ ਤੇ ਆ ਸਕਣ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਨਗਰ ਪੰਚਾਇਤ ਢਿਲਵਾਂ ਦੇ ਕਰਮਚਾਰੀਆਂ ਵਲੋਂ ਹੜਤਾਲ ਜਾਰੀ ਅਗਲੀ ਖ਼ਬਰ ਕਿਸਾਨ ਵੀਰ ਕਣਕ ਦੇ ਨਾੜ ਤੇ ਰਹਿੰਦ ਖੰੂਹਦ ਨੂੰ ਅੱਗ ਲਗਾਉਣ ਤੋਂ ਗੁਰੇਜ ਕਰਨ-ਅਮਰੀਕ ਸਿੰਘ ਬੋਪਾਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।