17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਿਵਲ ਹਸਪਤਾਲ ਭੁਲੱਥ 'ਚ ਬਜ਼ੁਰਗ ਵਿਅਕਤੀ ਕਰ ਰਿਹਾ ਆਪਣਿਆਂ ਦੀ ਉਡੀਕ <br/>

ਅਜੀਤ ਡੈਸਕ 17-04-2026
ਭੁਲੱਥ, 16 ਅਪ੍ਰੈਲ (ਮੇਹਰ ਚੰਦ ਸਿੱਧੂ)-ਸਿਵਲ ਹਸਪਤਾਲ ਭੁਲੱਥ 'ਚ ਇਕ ਲਾਵਾਰਸ ਬਜ਼ੁਰਗ ਵਿਅਕਤੀ ਕਰ ਰਿਹਾ ਹੈ ਆਪਣਿਆਂ ਦੀ ਉਡੀਕ | ਸ਼ਾਮ ਦੀ ਡਿਊਟੀ 'ਤੇ ਤਾਇਨਾਤ ਡਾ. ਗੁਰਪ੍ਰੀਤ ਸਿੰਘ ਨਾਲ ਜਦੋਂ ਇਸ ਵਿਅਕਤੀ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਵਿਅਕਤੀ ਨੂੰ ਕੋਈ ਅਣਪਛਾਤਾ ਵਿਅਕਤੀ ਹਸਪਤਾਲ ਵਿਖੇ ਛੱਡ ਗਿਆ ਹੈ ਤੇ ਬਾਅਦ 'ਚ ਨਹੀਂ ਆਇਆ | ਇਸ ਬਜ਼ੁਰਗ ਵਿਅਕਤੀ ਦਾ ਮਾਨਸਿਕ ਸੰਤੁਲਨ ਵੀ ਥੋੜਾ ਠੀਕ ਨਹੀਂ ਲੱਗ ਰਿਹਾ ਤੇ ਆਪਣਾ ਨਾਂਅ ਸੁਖਦੇਵ ਪੁੱਤਰ ਕਿਸ਼ੋਰ ਕੁਮਾਰ ਵਾਸੀ ਲਛਮੀਪੁਰ ਬਿਹਾਰ ਦੱਸ ਰਿਹਾ ਹੈ ਤੇ ਇਸ ਤੋਂ ਇਲਾਵਾ ਕੁਝ ਨਹੀਂ ਦੱਸ ਰਿਹਾ | ਉਨ੍ਹਾਂ ਦੱਸਿਆ ਕਿ ਇਸ ਦਾ ਇਲਾਜ ਵੀ ਚੱਲ ਰਿਹਾ ਹੈ |


ਪਿਛਲੀ ਖ਼ਬਰ ਹੈਰੋਇਨ ਸਮੇਤ ਮਹਿਲਾ ਤੇ ਵਿਅਕਤੀ ਕਾਬੂ ਅਗਲੀ ਖ਼ਬਰ ਗੁਰਦੁਆਰਾ ਪਰਮੇਸ਼ਰ ਦੁਆਰ ਨਡਾਲਾ ਵਿਖੇ ਦੋ ਦਿਨਾਂ ਧਾਰਮਿਕ ਸਮਾਗਮ ਅੱਜ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।