13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮੰਡ ਰਾਏਪੁਰ ਅਰਾਈਆਂ ਵਿਖੇ ਵਿਸਾਖੀ ਕਬੱਡੀ ਖੇਡ ਮੇਲਾ ਅੱਜ

ਅਜੀਤ ਡੈਸਕ 13-04-2026
ਨਡਾਲਾ, 12 ਅਪ੍ਰੈਲ (ਰਘਬਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 13ਵਾਂ ਵਿਸਾਖੀ ਕਬੱਡੀ ਮੇਲਾ 13 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਜਿਸ 'ਚ ਉਦਘਾਟਨ ਕਿਸਾਨ ਯੂਨੀਅਨ ਨਡਾਲਾ ਵਲੋਂ ਕੀਤਾ ਜਾਵੇਗਾ | ਟੂਰਨਾਮੈਂਟ ਇਲਾਕੇ ਦੀਆਂ ਪ੍ਰਸਿੱਧ ਕਬੱਡੀ ਕਲੱਬ ਟੀਮਾਂ ਹਿੱਸਾ ਲੈਣਗੀਆਂ | ਇਸ ਸੰਬੰਧੀ ਨਿਰਮਲ ਸਿੰਘ ਚਾਹਲ, ਖੁਸ਼ਦੀਪ ਸਿੰਘ ਖਹਿਰਾ, ਸਹਿਜਪਾਲ ਸਿੰਘ ਚੀਮਾ ਤੇ ਹੋਰਾਂ ਨੇ ਦੱਸਿਆ ਕਿ ਇਸ ਦੌਰਾਨ ਜਿੱਥੇ ਜੇਤੂ ਰਹੀਆਂ ਟੀਮਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਉਥੇ ਟੂਰਨਾਮੈਂਟ ਦੌਰਾਨ ਬੈੱਸਟ ਰੇਡਰ ਤੇ ਜਾਫੀ ਨੂੰ ਵੀ ਦਿਲ ਖਿਚਵੇਂ ਇਨਾਮਾ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਤੇ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਨਿਰਮਲ ਸਿੰਘ ਚਾਹਲ, ਬਲਵਿੰਦਰ ਸਿੰਘ ਚਾਹਲ, ਲਸ਼ਕਰ ਸਿੰਘ ਚਾਹਲ, ਬਲਾਕ ਸੰਮਤੀ ਮੈਂਬਰ ਸਹਿਜਪਾਲ ਸਿੰਘ ਚੀਮਾ, ਖੁਸ਼ਦੀਪ ਸਿੰਘ ਖਹਿਰਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਲੰਡਨ 'ਚ ਫਲਸਤੀਨੀ ਰੈਲੀ 'ਚੋਂ 500 ਤੋਂ ਵੱਧ ਲੋਕ ਗਿ੍ਫਤਾਰ ਅਗਲੀ ਖ਼ਬਰ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ 'ਤੇ ਬੀ. ਡੀ. ਪੀ. ਓ. ਨਡਾਲਾ ਖ਼ਿਲਾਫ਼ ਵਿਭਾਗ ਨੇ ਦਿੱਤੇ ਜਾਂਚ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।